Breaking News >> News >> The Tribune


ਸ੍ਰੀਨਗਰ ’ਚ ਮੁਕਾਬਲੇ ਦੌਰਾਨ ਲਸ਼ਕਰ ਦੇ ਦੋ ਅਤਿਵਾਦੀ ਹਲਾਕ


Link [2022-02-05 15:21:08]



ਸ੍ਰੀਨਗਰ, 5 ਫਰਵਰੀ

ਜੰਮੂ-ਕਸ਼ਮੀਰ 'ਚ ਅੱਜ ਇਥੇ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ ਲਸ਼ਕਰ-ਏ-ਤੋਇਬਾ ਦੇ ਦੋ ਅਤਿਵਾਦੀ ਮਾਰੇ ਗਏ। ਸੁਰੱਖਿਆ ਬਲਾਂ ਨੇ ਰਾਤ ਨੂੰ ਸ਼ਹਿਰ ਦੇ ਜ਼ਕੁਰਾ ਇਲਾਕੇ 'ਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਅਤਿਵਾਦੀਆਂ ਨੇ ਉਨ੍ਹਾਂ 'ਤੇ ਗੋਲੀਬਾਰੀ ਕੀਤੀ। ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ, ਜਿਸ ਵਿੱਚ ਦੋ ਅਤਿਵਾਦੀ ਮਾਰੇ ਗਏ। ਮਾਰੇ ਗਏ ਅਤਿਵਾਦੀਆਂ ਵਿੱਚੋਂ ਇੱਕ ਇਖਲਾਕ ਹਾਜਮ ਅਨੰਤਨਾਗ ਦੇ ਹਸਨਪੋਰਾ ਵਿੱਚ ਹਾਲ ਹੀ ਵਿੱਚ ਹੈੱਡ ਕਾਂਸਟੇਬਲ ਅਲੀ ਮੁਹੰਮਦ ਦੀ ਹੱਤਿਆ ਵਿੱਚ ਸ਼ਾਮਲ ਸੀ।



Most Read

2024-09-23 06:32:18