World >> The Tribune


ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਚੀਨ ਦੌਰੇ ’ਤੇ ਗਏ


Link [2022-02-04 09:32:41]



ਇਸਲਾਮਾਬਾਦ, 3 ਫਰਵਰੀ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਚਾਰ ਦਿਨਾਂ ਅਧਿਕਾਰਤ ਦੌਰੇ ਲਈ ਅੱਜ ਚੀਨ ਰਵਾਨਾ ਹੋ ਗਏ ਹਨ, ਜਿੱਥੇ ਉਹ ਪੇਈਚਿੰਗ 'ਚ ਸਰਦ ਰੁੱਤ ਓਲੰਪਿਕਸ ਖੇਡਾਂ ਦੇ ਉਦਘਾਟਨੀ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਇਲਾਵਾ ਰਾਸ਼ਟਰਪਤੀ ਸ਼ੀ ਜਿੰਨਪਿੰਗ ਅਤੇ ਚੀਨ ਦੇ ਹੋਰ ਉੱਚ ਨੇਤਾਵਾਂ ਨਾਲ ਮੁਲਕਾਤ ਕਰਨਗੇ। ਇਮਰਾਨ ਖ਼ਾਨ, ਦੋ ਸਦਾਬਹਾਰ ਸਾਥੀਆਂ ਪਾਕਿਸਤਾਨ ਅਤੇ ਚੀਨ ਵਿਚਾਲੇ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੀ 70ਵੀਂ ਵਰ੍ਹੇਗੰਢ ਦੇ ਸਬੰਧੀ ਜਸ਼ਨਾਂ ਲਈ ਚੀਨ ਰਵਾਨਾ ਹੋਏ ਹਨ। ਚੀਨ ਗਏ ਉੱਚ ਪੱਧਰੀ ਵਫ਼ਦ ਵਿੱਚ ਪ੍ਰਧਾਨ ਮੰਤਰੀ ਖ਼ਾਨ ਤੋਂ ਇਲਾਵਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ, ਵਿੱਤ ਮੰਤਰੀ ਸ਼ੌਕਤ ਤਰੀਨ, ਯੋਜਨਾ ਮੰਤਰੀ ਅਸਦ ਉਮਰ, ਸੂਚਨਾ ਮੰਤਰੀ ਫਵਾਦ ਚੌਧਰੀ, ਕੌਮੀ ਸੁਰੱਖਿਆ ਸਲਾਹਕਾਰ ਮੋਈਦ ਯੂਸਫ, ਵਣਜ ਮੰਤਰੀ ਅਬਦੁੱਲ ਰਜ਼ਾਕ ਦਾਊਦ ਅਤੇ ਚੀਨ-ਪਾਕਿਸਤਾਨ ਇਕਨੌਮਿਕ ਕੌਰੀਡੋਰ (ਸੀਪੀਈਸੀ) ਬਾਰੇ ਵਿਸ਼ੇਸ਼ ਸਹਾਇਕ ਖਾਲਿਦ ਮਨਸੂਰ ਵੀ ਸ਼ਾਮਲ ਹਨ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਅੱਜ ਦੱਸਿਆ ਕਿ ਪੇਈਚਿੰਗ ਸਰਦ ਰੁੱਤ ਓਲੰਪਿਕਸ ਉਦਘਾਟਨੀ ਸਮਾਗਮ 'ਚ ਸ਼ਾਮਲ ਹੋਣ ਤੋਂ ਇਲਾਵਾ ਪ੍ਰਧਾਨ ਮੰਤਰੀ ਖ਼ਾਨ ਵੱਲੋਂ ਰਾਸ਼ਟਰਪਤੀ ਸ਼ੀ ਜਿੰਨਪਿੰਗ, ਪ੍ਰੀਮੀਅਰ ਲੀ ਕੇਕਿਆਂਗ ਨਾਲ ਵੀ ਮਿਲਣ ਦਾ ਪ੍ਰੋਗਰਾਮ ਹੈ ਅਤੇ ਦੋਵੇਂ ਦੇਸ਼ ਦੁਵੱਲੇ ਸਬੰਧਾਂ ਸਾਰੇ ਪਹਿਲੂੁਆਂ 'ਤੇ ਸਮੀਖਿਆ ਕਰਨਗੇ। ਇਸ ਵਿੱਚ ਅਰਬਾਂ ਡਾਲਰ ਦੇ ਮਜ਼ਬੂਤ ਵਪਾਰ ਅਤੇ ਆਰਥਿਕ ਸਹਿਯੋਗ 'ਤੇ ਧਿਆਨ ਕੇਂਦਰਤ ਕੀਤਾ ਜਾਵੇਗਾ। ਦੂਜੇ ਪਾਸੇ ਚੀਨ ਵੱਲੋਂ ਜਾਰੀ ਸੂਚੀ ਮੁਤਾਬਕ, ਇਮਰਾਨ ਖ਼ਾਨ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਅੰਤੋਨੀਓ ਗੁਟਰੇਜ਼ ਸਣੇ ਦੁਨੀਆ ਦੇ 32 ਨੇਤਾ ਸਮਾਗਮ ਵਿੱਚ ਸ਼ਾਮਲ ਹੋਣਗੇ। -ਪੀਟੀਆਈ



Most Read

2024-09-21 12:44:34