World >> The Tribune


ਸੀਐੱਨਐੱਨ ਦੇ ਪ੍ਰਧਾਨ ਜੈੱਫ ਜ਼ੱਕਰ ਵੱਲੋਂ ਅਸਤੀਫ਼ਾ


Link [2022-02-04 09:32:41]



ਨਵੀਂ ਦਿੱਲੀ: ਸੀਐੱਨਐੱਨ ਵਰਲਵਾਈਡ ਦੇ ਪ੍ਰਧਾਨ ਜੈੱਫ ਜ਼ੱਕਰ ਨੇ ਅੱਜ ਆਪਣੇ ਅਹੁਦੇ ਤੋਂ ਤੁਰੰਤ ਪ੍ਰਭਾਵ ਨਾਲ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਸੀਐੱਨਐੱਨ ਦੀਆਂ ਰਿਪੋਰਟਾਂ ਮੁਤਾਬਕ ਜ਼ੱਕਰ ਵੱਲੋਂ ਇਹ ਐਲਾਨ ਪ੍ਰਾਈਮ ਟਾਈਮ ਐਂਕਰ ਕ੍ਰਿਸ ਕਿਊਮੋ ਦੀ ਆਲੋਚਨਾ ਕਰਨ ਤੋਂ ਦੋ ਮਹੀਨੇ ਤੋਂ ਵੀ ਘੱਟ ਸਮੇਂ ਦੌਰਾਨ ਕੀਤਾ ਗਿਆ ਹੈ। ਜ਼ੱਕਰ ਨੇ ਇੱਕ ਮੀਮੋ ਵਿੱਚ ਐਂਪਲਾਈਜ਼ ਨੂੰ ਕਿਹਾ, ''ਸੀਐੱਨਐੱਨ ਵਿੱਚ ਕ੍ਰਿਸ ਕਿਊਮੋ ਦੇ ਕਾਰਜਕਾਲ ਦੀ ਜਾਂਚ ਦੇ ਹਿੱਸੇ ਵਜੋਂ ਮੈਨੂੰ ਮੇਰੇ ਸਭ ਤੋਂ ਕਰੀਬੀ ਸਾਥੀ, ਜਿਸ ਨਾਲ ਮੈਂ 20 ਸਾਲਾਂ ਤੋਂ ਵੱਧ ਸਮਾਂ ਕੰਮ ਕੀਤਾ, ਨਾਲ ਸੰਵੇਦਨਸ਼ੀਲ ਸਬੰਧ ਬਾਰੇ ਪੁੱਛਿਆ ਗਿਆ ਸੀ।'' ਹਾਲਾਂਕਿ ਜ਼ੱਕਰ ਨੇ ਆਪਣੇ ਸਾਥੀ ਦਾ ਨਾਮ ਨਸ਼ਰ ਨਹੀਂ ਕੀਤਾ ਪਰ ਆਪਣੀ ਮੁੱਖ ਉਪ ਅਧਿਕਾਰੀ ਐਲੀਸਨ ਗੌਲਸਟ ਨਾਲ ਉਸ ਦਾ ਸਬੰਧ ਹੈ। ਉਸ ਨੇ ਕਿਹਾ, ''ਮੈਂਨੂੰ ਸ਼ੁਰੂਆਤ ਵਿੱਚ ਹੀ ਇਸ ਦਾ ਖੁਲਾਸਾ ਕਰਨ ਦੀ ਲੋੜ ਸੀ, ਪਰ ਮੈਂ ਇਹ ਨਹੀਂ ਕੀਤਾ। ਮੈਂ ਗਲਤ ਸੀ। ਨਤੀਜੇ ਵਜੋਂ ਅੱਜ ਮੈਂ ਅਸਤੀਫ਼ਾ ਦੇ ਰਿਹਾ ਹਾਂ।'' ਰਿਪੋਰਟ ਮੁਤਾਬਕ ਗੌਲਸਟ ਹਾਲੇ ਵੀ ਸੀਐੱਨਐੱਨ ਵਿੱਚ ਹੀ ਹੈ। ਜ਼ੱਕਰ ਅਤੇ ਗੌਲਸਟ, ਦੋਵਾਂ ਦਾ ਆਪੋ-ਆਪਣੇ ਸਾਥੀਆਂ ਨਾਲ ਕਈ ਵਰ੍ਹੇ ਪਹਿਲਾਂ ਤਲਾਕ ਹੋ ਚੁੱਕਾ ਹੈ। -ਆਈਏਐੱਨਐੱਸ



Most Read

2024-09-21 12:45:02