World >> The Tribune


ਭਾਰਤੀ-ਅਮਰੀਕੀ ਸਮੂਹ ਵੱਲੋਂ ਬਾਇਡਨ ਤੋਂ ਮਸੂਦ ਖਾਨ ਦੀ ਪਾਕਿ ਰਾਜਦੂਤ ਵਜੋਂ ਨਿਯੁਕਤੀ ਰੱਦ ਕਰਨ ਦੀ ਮੰਗ


Link [2022-02-04 09:32:41]



ਵਾਸ਼ਿੰਗਟਨ: ਭਾਰਤੀ ਪਰਵਾਸੀਆਂ ਦੇ ਇੱਕ ਉੱਚ ਪੱਧਰੀ ਸਮੂਹ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਤੋਂ ਮੁਲਕ ਵਿੱਚ ਪਾਕਿਸਤਾਨ ਦੇ ਰਾਜਦੂਤ ਵਜੋਂ ਮਸੂਦ ਖਾਨ ਦੀ ਨਿਯੁਕਤੀ ਰੱਦ ਕਰਨ ਦੀ ਮੰਗ ਕਰਦਿਆਂ ਦੋਸ਼ ਲਾਇਆ ਹੈ ਕਿ ਉਹ ਦਹਿਸ਼ਤੀ ਗੁੱਟਾਂ ਦਾ ਹਮਦਰਦ ਤੇ ਸਮਰਥਕ ਹੈ। 'ਦਿ ਫਾਊਂਡੇਸ਼ਨ ਫਾਰ ਇੰਡੀਆ ਐਂਡ ਇੰਡੀਅਨ ਡਾਇਸਪੋਰਾ ਸਟੱਡੀਜ਼' (ਐੱਫਆਈਆਈਡੀਐੱਸ) ਨੇ ਇੱਕ ਬਿਆਨ ਵਿੱਚ ਬਾਇਡਨ ਨੂੰ ਬੇਨਤੀ ਕੀਤੀ ਕਿ ਉਹ ਜਹਾਦੀ-ਦਹਿਸ਼ਤੀ-ਹਮਦਰਦ ਮਸੂਦ ਖਾਨ ਦੀ ਅਮਰੀਕਾ ਵਿੱਚ ਪਾਕਿਸਤਾਨੀ ਰਾਜਦੂਤ ਵਜੋਂ ਨਿਯੁਕਤੀ ਰੱਦ ਕਰ ਦੇਣ। ਉਨ੍ਹਾਂ ਕਿਹਾ,'ਅਸੀਂ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਤੇ ਵਿਦੇਸ਼ ਮਾਮਲਿਆਂ 'ਤੇ ਸੈਨੇਟ ਤੇ ਵਿਦੇਸ਼ ਮਾਮਲਿਆਂ ਬਾਰੇ ਹਾਊਸ ਕਮੇਟੀਆਂ ਦੇ ਮੈਂਬਰਾਂ ਨੂੰ ਵੀ ਇਸ ਮੰਗ ਦਾ ਸਮਰਥਨ ਕਰਨ ਦੀ ਗੁਜ਼ਾਰਿਸ਼ ਕਰਦੇ ਹਾਂ।' ਸਮੂਹ ਨੇ ਕਿਹਾ ਕਿ ਮਸੂਦ ਨੇ ਕਈ ਵਾਰ ਜਹਾਦੀ-ਦਹਿਸ਼ਤਗਰਦਾਂ ਪ੍ਰਤੀ ਨਰਮ ਰਵੱਈਆ ਦਿਖਾਇਆ ਹੈ, ਜਿਸ ਵਿੱਚ ਆਫੀਆ ਸਿੱਦੀਕੀ ਵੀ ਸ਼ਾਮਲ ਹੈ, ਜਿਸਨੂੰ 'ਲੇਡੀ ਅਲਕਾਇਦਾ' ਵਜੋਂ ਵੀ ਜਾਣਿਆ ਜਾਂਦਾ ਹੈ।' -ਪੀਟੀਆਈ



Most Read

2024-09-21 12:39:59