World >> The Tribune


ਅਫ਼ਗਾਨਿਸਤਾਨ: ਤਾਲਿਬਾਨ ਨੇ ਕੁਝ ਸੂਬਿਆਂ ਵਿੱਚ ’ਵਰਸਿਟੀਆਂ ਮੁੜ ਖੋਲ੍ਹੀਆਂ


Link [2022-02-04 09:32:41]



ਕਾਬੁਲ: ਅਫ਼ਗਾਨਿਸਤਾਨ 'ਤੇ ਅਗਸਤ 2021 ਵਿੱਚ ਕਾਬਜ਼ ਹੋਣ ਮਗਰੋਂ ਤਾਲਿਬਾਨ ਵੱਲੋਂ ਹੁਣ ਕੁਝ ਯੂਨੀਵਰਸਿਟੀਆਂ ਖੋਲ੍ਹ ਦਿੱਤੀਆਂ ਗਈਆਂ ਹਨ। ਤਾਲਿਬਾਨ ਵੱਲੋਂ ਯੂਨੀਵਰਸਿਟੀਆਂ ਖੋਲ੍ਹਣ ਦਾ ਕਦਮ ਸਿੱਖਿਆ ਦੇ ਅਧਿਕਾਰ ਦੀ ਕੌਮਾਂਤਰੀ ਮੰਗ ਤਹਿਤ ਚੁੱਕਿਆ ਗਿਆ ਹੈ, ਜੋ ਕਿ ਕਿ ਦੇਸ਼ ਦੇ ਨਵੇਂ ਪ੍ਰਸ਼ਾਸਨ ਨੂੰ ਆਲਮੀ ਮਾਨਤਾ ਲਈ ਇੱਕ ਮੁੱਢਲੀ ਸ਼ਰਤ ਹੈ। ਹਾਲਾਂਕਿ ਅਫ਼ਗਾਨਿਸਤਾਨ ਵਿੱਚ ਕੁਝ ਜਨਤਕ ਯੂਨੀਵਰਸਿਟੀਆਂ ਖੁੱਲ੍ਹ ਗਈਆਂ ਹਨ ਪਰ ਔਰਤਾਂ ਦੀ ਹਾਜ਼ਰੀ ਬਹੁਤ ਘੱਟ ਦਰਜ ਹੋਈ। ਤਾਲਿਬਾਨ ਵੱਲੋਂ ਕਿਹਾ ਗਿਆ ਹੈ ਕਿ ਲਿੰਗ ਆਧਾਰ 'ਤੇ ਵੱਖਰੇ ਪ੍ਰਬੰਧ ਕੀਤੇ ਜਾਣਗੇ, ਅਤੇ ਔਰਤਾਂ ਨੂੰ ਯੂਨੀਵਰਸਿਟੀਆਂ ਵਿੱਚ ਆਉਣ ਦੀ ਆਗਿਆ ਹੋਵੇਗੀ। ਪਹਿਲੇ ਪੜਾਅ ਵਿੱਚ ਲਘਮਨ, ਨੰਗਰਹਾਰ, ਕੰਧਾਰ, ਨਿਮਰੋਜ਼, ਫਰਾਹ ਅਤੇ ਹੇਲਮੰਡ ਸੂਬਿਆਂ ਵਿੱਚ ਯੂਨੀਵਰਿਸਟੀਆਂ ਨੂੰ ਖੋਲ੍ਹਿਆ ਗਿਆ ਹੈ ਅਤੇ ਅਗਲੇ ਦਿਨਾਂ 'ਚ ਹੋਰ ਯੂਨੀਵਰਸਿਟੀਆਂ ਨੂੰ ਖੋਲ੍ਹਣ ਦਾ ਪ੍ਰੋਗਰਾਮ ਹੈ। ਨੰਗਰਹਾਰ ਯੂਨੀਵਰਸਿਟੀ ਵਿੱਚ ਕਾਨੂੰਨ ਤੇ ਰਾਜਨੀਤੀ ਸ਼ਾਸਤਰ ਦੀ ਵਿਦਿਆਰਥਣ ਜ਼ਾਲਾਸਥਾ ਹਕਮਲ ਨੇ ਕਿਹਾ, ''ਇਹ ਸਾਡੇ ਲਈ ਖੁਸ਼ੀ ਵਾਲਾ ਪਲ ਹੈ, ਸਾਡੀਆਂ ਕਲਾਸਾਂ ਸ਼ੁਰੂ ਹੋ ਗਈਆਂ ਹਨ।'' ਤਾਲਿਬਾਨ ਸਰਕਾਰ ਅਧੀਨ ਇਨ੍ਹਾਂ ਦੇ ਲਗਾਤਾਰ ਜਾਰੀ ਰਹਿਣ ਸਬੰਧੀ ਡਰ ਜ਼ਾਹਿਰ ਕਰਦਿਆਂ ਉਸ ਨੇ ਕਿਹਾ, ''ਪਰ ਸਾਨੂੰ ਸਾਰਿਆਂ ਨੂੰ ਚਿੰਤਾ ਹੈ ਕਿ ਤਾਲਿਬਾਨ ਵੱਲੋਂ ਇਨ੍ਹਾਂ ਨੂੰ ਮੁੜ ਬੰਦ ਕੀਤਾ ਜਾ ਸਕਦਾ ਹੈ।'' -ਪੀਟੀਆਈ



Most Read

2024-09-21 12:52:53