Breaking News >> News >> The Tribune


ਵਿਰੋਧੀਆਂ ਨੇ ਮਹਿੰਗਾਈ ਅਤੇ ਬੇਰੁਜ਼ਗਾਰੀ ’ਤੇ ਸਰਕਾਰ ਘੇਰੀ


Link [2022-02-04 09:32:36]



ਨਵੀਂ ਦਿੱਲੀ, 3 ਫਰਵਰੀ

ਰਾਜ ਸਭਾ ਵਿੱਚ ਅੱਜ ਵਿਰੋਧੀ ਪਾਰਟੀਆਂ ਨੇ ਮਹਿੰਗਾਈ, ਬੇਰੁਜ਼ਗਾਰੀ ਤੇ ਸਰਕਾਰੀ ਅਦਾਰਿਆਂ ਦੇ ਨਿੱਜੀਕਰਨ ਜਿਹੇ ਮੁੱਦਿਆਂ 'ਤੇ ਕੇਂਦਰ ਸਰਕਾਰ ਨੂੰ ਘੇਰਿਆ। ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਮਤੇ 'ਤੇ ਬਹਿਸ ਵਿੱਚ ਹਿੱਸਾ ਲੈਂਦਿਆ ਕਾਂਗਰਸੀ ਆਗੂ ਰਿਪੁਨ ਬੋਰਾ ਨੇ ਕਥਿਤ ਤੌਰ 'ਤੇ ਐੱਸਸੀ ਤੇ ਐੱਸਟੀ ਫ਼ਿਰਕਿਆਂ ਦੇ ਲੋਕਾਂ ਤੇ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ 'ਚ ਅਸਫ਼ਲ ਰਹਿਣ 'ਤੇ ਕੇਂਦਰ ਸਰਕਾਰ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਮੁਲਕ ਵਿੱਚ 84 ਫ਼ੀਸਦੀ ਘਰਾਂ ਦੀ ਆਮਦਨ ਵਿੱਚ ਕਰੋਨਾ ਮਹਾਮਾਰੀ ਦੌਰਾਨ ਕਮੀ ਆਈ ਜਦਕਿ ਰਾਸ਼ਟਰਪਤੀ ਦੇ ਭਾਸ਼ਣ 'ਚ ਇਸ ਗੱਲ ਦਾ ਜ਼ਿਕਰ ਨਹੀਂ ਸੀ। -ਪੀਟੀਆਈ

ਨਵੇਂ ਸੰਵਿਧਾਨ ਦੇ ਪੱਖ 'ਚ ਮੁੱਖ ਮੰਤਰੀ ਚੰਦਰਸ਼ੇਖਰ ਰਾਓ ਦੀ ਟਿੱਪਣੀ ਦਾ ਵਿਰੋਧ

ਹੈਦਰਾਬਾਦ: ਤੇਲੰਗਾਨਾ ਵਿੱਚ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਨੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਦੀਆਂ ਮੁਲਕ ਵਿੱਚ ਨਵਾਂ ਸੰਵਿਧਾਨ ਬਣਾਉਣ ਦਾ ਪੱਖ ਪੂਰਨ ਵਾਲੀਆਂ ਟਿੱਪਣੀਆਂ ਖ਼ਿਲਾਫ਼ ਮੁਜ਼ਾਹਰੇ ਕੀਤੇ। ਸੂਬਾ ਭਾਜਪਾ ਦੇ ਪ੍ਰਧਾਨ ਬੰਦੀ ਸੰਜੈ ਕੁਮਾਰ ਤੇ ਹੋਰ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਨਵੀਂ ਦਿੱਲੀ ਵਿੱਚ ਤੇਲੰਗਾਨਾ ਭਵਨ 'ਚ ਅੰਬੇਡਕਰ ਦੇ ਬੁੱਤ ਨੇੜੇ 'ਭੀਮ ਦੀਕਸ਼ਾ' ਮੁਜ਼ਾਹਰਾ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਅੰਬੇਡਕਰ ਵੱਲੋਂ ਬਣਾਏ ਸੰਵਿਧਾਨ ਨੂੰ ਰੱਦ ਕਰਨ ਵਾਲੇ ਰਾਓ ਆਪਣਾ ਸੰਵਿਧਾਨ ਬਣਾਉਣਾ ਚਾਹੁੰਦੇ ਹਨ ਜਿਸ ਮੁਤਾਬਕ ਉਹ ਤੇ ਉਨ੍ਹਾਂ ਦੇ ਮੰਤਰੀ ਸਕੱਤਰੇਤ ਨਹੀਂ ਜਾਣਗੇ। -ਪੀਟੀਆਈ



Most Read

2024-09-23 08:29:44