Breaking News >> News >> The Tribune


ਕੌਮੀ ਮਹਿਲਾ ਕਮਿਸ਼ਨ ਵੱਲੋਂ ਸਾਧਵੀ ਵਿਭਾਨੰਦ ਗਿਰੀ ਨੂੰ ਨੋਟਿਸ


Link [2022-02-04 09:32:36]



ਨਵੀਂ ਦਿੱਲੀ: ਕੌਮੀ ਮਹਿਲਾ ਕਮਿਸ਼ਨ (ਐੱਨਐੱਸਡਬਲਿਊ) ਨੇ ਸਾਧਵੀ ਵਿਭਾਨੰਦ ਗਿਰੀ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਤੋਂ ਮੁਸਲਿਮ ਮਹਿਲਾਵਾਂ ਖ਼ਿਲਾਫ਼ ਕੀਤੀਆਂ ਫਿਰਕੂ ਟਿੱਪਣੀਆਂ ਲਈ ਜਵਾਬ ਮੰਗਿਆ ਹੈ। ਐੱਨਐੱਸਡਬਲਿਊ ਨੇ ਇੱਕ ਟਵੀਟ ਰਾਹੀਂ ਦੱਸਿਆ ਕਿ ਉਨ੍ਹਾਂ ਨੂੰ 48 ਘੰਟਿਆਂ ਵਿੱਚ ਜਵਾਬ ਦੇਣ ਲਈ ਆਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇੱਕ ਵੀਡੀਓ ਵਿੱਚ ਸਾਧਵੀ ਵਿਭਾਨੰਦ ਗਿਰੀ ਮੁਸਲਿਮ ਮਹਿਲਾਵਾਂ ਖ਼ਿਲਾਫ਼ ਫਿਰਕੂ ਟਿੱਪਣੀਆਂ ਕਰਦੀ ਹੋਈ ਸੁਣਾਈ ਦੇ ਰਹੀ ਹੈ। ਕੌਮੀ ਮਹਿਲਾ ਕਮਿਸ਼ਨ ਨੇ ਟਵੀਟ ਕੀਤਾ, ''ਐੱਨਐੱਸਡਬਲਿਊ ਨੇ ਮਾਮਲੇ ਦਾ ਨੋਟਿਸ ਲਿਆ ਹੈ ਅਤੇ ਸਾਧਵੀ ਵਿਭਾਨੰਦ ਗਿਰੀ ਨੂੰ ਵੀਡੀਓ ਵਿੱਚ ਕੀਤੀਆਂ ਟਿੱਪਣੀਆਂ ਲਈ ਸਪੱਸ਼ਟੀਕਰਨ ਦੇਣ ਲਈ ਆਖਿਆ ਹੈ। ਕਮਿਸ਼ਨ ਨੇ ਉਨ੍ਹਾਂ ਨੂੰ ਜਵਾਬ ਦੇਣਾ 48 ਘੰਟਿਆਂ ਵਿੱਚ ਯਕੀਨੀ ਬਣਾਉਣ ਲਈ ਵੀ ਆਖਿਆ ਹੈ।'' -ਪੀਟੀਆਈ



Most Read

2024-09-23 08:32:06