Breaking News >> News >> The Tribune


ਮਹਿਬੂਬਾ ਤੇ ਉਮਰ ਵੱਲੋਂ ਹਿਜਾਬ ਵਾਲੀਆਂ ਲੜਕੀਆਂ ਨੂੰ ਕਾਲਜ ਵਿੱਚ ਦਾਖ਼ਲ ਨਾ ਹੋਣ ਦੇਣ ਦੀ ਨਿਖੇਧੀ


Link [2022-02-04 09:32:36]



ਸ੍ਰੀਨਗਰ: ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀਆਂ ਮਹਿਬੂਬਾ ਮੁਫਤੀ ਤੇ ਉਮਰ ਅਬਦੁੱਲਾ ਨੇ ਕਰਨਾਟਕ ਦੇ ਇੱਕ ਕਾਲਜ 'ਚ ਹਿਜਾਬ ਪਾਉਣ ਵਾਲੀਆਂ ਲੜਕੀਆਂ ਨੂੰ ਨਾ ਵੜਨ ਦੇਣ ਦੀ ਨਿਖੇਧੀ ਕੀਤੀ ਹੈ। ਮਹਿਬੂਬਾ ਨੇ ਕੇਂਦਰ ਸਰਕਾਰ 'ਤੇ ਵੀ ਨਿਸ਼ਾਨਾ ਸੇਧਦਿਆਂ ਕਿਹਾ ਕਿ ਇਸ ਵੱਲੋਂ ਲੜਕੀਆਂ ਨੂੰ ਸਿੱਖਿਅਤ ਕਰਨ ਦਾ ਦਿੱਤਾ ਜਾਂਦਾ ਨਾਅਰਾ ਖੋਖਲਾ ਹੈ ਕਿਉਂਕਿ ਮੁਸਲਿਮ ਲੜਕੀਆਂ ਨੂੰ ਹਿਜਾਬ ਪਾਉਣ ਕਾਰਨ ਸਿੱਖਿਆ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਮੁਸਲਿਮ ਵਿਦਿਆਰਥਣਾਂ ਲਈ ਜਬਰੀ ਥੋਪੇ ਡਰੈੱਸ ਕੋਡ 'ਤੇ ਨਿਸ਼ਾਨਾ ਸੇਧਦਿਆਂ ਅਬਦੁੱਲਾ ਨੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ, ਭਾਜਪਾ ਆਗੂ ਉਮਾ ਭਾਰਤੀ ਤੇ ਲੋਕ ਸਭਾ ਮੈਂਬਰ ਪ੍ਰੱਗਿਆ ਠਾਕੁਰ ਦੀਆਂ ਤਸਵੀਰਾਂ ਜਿਨ੍ਹਾਂ 'ਚ ਉਨ੍ਹਾਂ ਭਗਵੇਂ ਕੱਪੜੇ ਪਾਏ ਹਨ ਤੇ ਨਾਲ ਹੀ ਹਿਜਾਬ ਪਾਈ ਮੁਸਲਿਮ ਲੜਕੀਆਂ ਦੀਆਂ ਤਸਵੀਰ ਸਾਂਝੀ ਕੀਤੀ ਹੈ। -ਪੀਟੀਆਈ



Most Read

2024-09-23 08:25:30