Breaking News >> News >> The Tribune


ਮਹਾਰਾਸ਼ਟਰ: ਪਹਾੜ ਤੋਂ ਡਿੱਗਣ ਕਾਰਨ ਦੋ ਪਰਬਤਾਰੋਹੀਆਂ ਦੀ ਮੌਤ


Link [2022-02-04 09:32:36]



ਨਾਸਿਕ, 3 ਫਰਵਰੀ

ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਦੇ ਚੰਦਵਾੜ ਤਾਲੁਕਾ ਵਿੱਚ ਇੱਕ ਪਹਾੜ ਤੋਂ ਡਿੱਗਣ ਕਾਰਨ ਦੋ ਪਰਬਤਾਰੋਹੀਆਂ ਦੀ ਮੌਤ ਹੋ ਗਈ ਜਦਕਿ ਇੱਕ ਗੰਭੀਰ ਜ਼ਖਮੀ ਹੋ ਗਿਆ। ਇਸ ਸਬੰਧੀ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਮਨਮਾੜ ਨੇੜੇ ਬੁੱਧਵਾਰ ਰਾਤ ਨੂੰ ਹਦਬਿੱਚੀ ਸ਼ੇਂਦੀ ਜਗ੍ਹਾ 'ਤੇ ਵਾਪਰੀ ਜਿਸ ਨੂੰ 'ਥਮਜ਼ ਅਪ' ਚੋਟੀ ਵਜੋਂ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ 120 ਫੁੱਟ ਲੰਮੀ ਇਸ ਚੋਟੀ 'ਤੇ ਚੜ੍ਹਾਈ ਲਈ ਅਹਿਮਦਾਬਾਦ ਤੋਂ 18 ਪਰਬਤਾਰੋਹੀਆਂ ਦਾ ਇੱਕ ਸਮੂਹ ਆਇਆ ਸੀ ਤੇ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇਹ ਸਾਰੇ ਜਣੇ ਸਫ਼ਲਤਾਪੂਰਵਕ ਇਸ ਪਹਾੜ ਦੀ ਚੜ੍ਹਾਈ ਚੜ੍ਹਨ ਮਗਰੋਂ ਵਾਪਸ ਹੇਠਾਂ ਵੱਲ ਆ ਰਹੇ ਸਨ। ਇਸ ਦੌਰਾਨ 110 ਫੁੱਟ ਦੀ ਉਚਾਈ ਤੋਂ ਇਸ ਸਮੂਹ ਦੇ ਦੋ ਤਕਨੀਕੀ ਆਗੂ- ਮਯੂਰ ਦੱਤਾਤ੍ਰੇਅ ਮਾਸ਼ਕੇ (24) ਅਤੇ ਅਨਿਲ ਸ਼ਿਵਾਜੀ ਵਾਘ (34) ਡਿੱਗ ਗਏ ਜਦਕਿ ਪ੍ਰਸ਼ਾਂਤ ਪਵਾਰ ਜ਼ਖ਼ਮੀ ਹੋ ਗਿਆ। 'ਵੈਨਾਤਿਆ ਗਿਰਯਾਰੋਹਨ ਸੰਸਥਾ' ਦੇ ਇੱਕ ਪਰਬਤਾਰੋਹੀ ਪ੍ਰਸ਼ਾਂਤ ਪਰਦੇਸੀ ਨੇ ਦੱਸਿਆ ਕਿ ਇਸ ਘਟਨਾ ਬਾਰੇ ਪਤਾ ਲੱਗਣ 'ਤੇ ਆਸ-ਪਾਸ ਦੇ ਪਿੰਡਾਂ ਦੇ ਲੋਕ ਮੌਕੇ 'ਤੇ ਪਹੁੰਚੇ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਪਰਬਤਾਰੋਹੀ ਨੂੰ ਇਲਾਜ ਲਈ ਉਪ-ਜ਼ਿਲ੍ਹਾ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। -ਪੀਟੀਆਈ



Most Read

2024-09-23 08:34:32