Breaking News >> News >> The Tribune


ਕਿਸ਼ਤਵਾੜ ਵਿੱਚ ਸੜਕ ਹਾਦਸੇ ’ਚ ਛੇ ਹਲਾਕ


Link [2022-02-04 09:32:36]



ਕਿਸ਼ਤਵਾੜ, 3 ਫਰਵਰੀ

ਜ਼ਿਲ੍ਹਾ ਕਿਸ਼ਤਵਾੜ ਵਿੱਚ ਅੱਜ ਸ਼ਾਮ ਇੱਕ ਵਾਹਨ ਦੇ ਇੱਕ ਖੱਡ 'ਚ ਡਿੱਗਣ ਕਾਰਨ ਉਸ 'ਚ ਸਵਾਰ ਛੇ ਜਣੇ ਮਾਰੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇੱਕ ਈਕੋ ਵਾਹਨ ਸੜਕ ਤੋਂ ਫਿਸਲ ਗਿਆ ਤੇ ਨਗਰੀਆਣਾ ਨੇੜੇ ਖੱਡ ਵਿੱਚ ਡਿੱਗ ਗਿਆ। ਉਨ੍ਹਾਂ ਦੱਸਿਆ ਕਿ ਪੰਜ ਜਣਿਆਂ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਇੱਕ ਵਿਅਕਤੀ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਲਤੀਫ ਰਾਠੇਰ, ਅਬਦੁੱਲ ਰਹਿਮਾਨ, ਮੁਹੰਮਦ ਇਰਫਾਨ, ਗੁਲਾਮ ਹਸਨ, ਅਤਾ ਮੁਹੰਮਦ ਤੇ ਜ਼ੁਬੈਰ ਅਹਿਮਦ ਵਜੋਂ ਹੋਈ ਹੈ। -ਪੀਟੀਆਈ



Most Read

2024-09-23 08:33:37