Breaking News >> News >> The Tribune


ਰਾਮੂਵਾਲੀਆ ਨੇ ਮਾਂਟਰੀਅਲ ਕਾਲਜਾਂ ਦਾ ਮੁੱਦਾ ਪ੍ਰਧਾਨ ਮੰਤਰੀ ਕੋਲ ਪਹੁੰਚਾਇਆ


Link [2022-02-04 09:32:36]



ਪੱਤਰ ਪ੍ਰੇਰਕ

ਨਵੀਂ ਦਿੱਲੀ, 3 ਫਰਵਰੀ

ਸਾਬਕਾ ਕੇਂਦਰੀ ਮੰਤਰੀ ਤੇ ਸਮਾਜਵਾਦੀ ਪਾਰਟੀ ਦੇ ਆਗੂ ਬਲਵੰਤ ਸਿੰਘ ਰਾਮੂਵਾਲੀਆ ਨੇ ਕੈਨੇਡਾ ਦੇ ਮਾਂਟਰੀਅਲ 'ਚ ਤਿੰਨ ਕਾਲਜਾਂ ਵੱਲੋਂ ਹਜ਼ਾਰਾਂ ਵਿਦਿਆਰਥੀਆਂ ਨਾਲ ਠੱਗੀ ਮਾਰਨ ਦਾ ਮੁੱਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਪਹੁੰਚਾਇਆ ਹੈ। ਸ੍ਰੀ ਰਾਮੂਵਾਲੀਆ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖਿਆ, ''ਪਿਛਲੇ ਕੁੱਝ ਸਮੇਂ ਤੋਂ ਧੋਖੇਬਾਜ਼ ਏਜੰਟਾਂ (ਜੋ ਭਾਰਤੀ ਮੂਲ ਦੇ ਹਨ) ਵੱਲੋਂ ਕੈਨੇਡਾ ਦੇ ਸ਼ਹਿਰ ਮਾਂਟਰੀਅਲ (ਕਿਊਬਿਕ ਪ੍ਰਦੇਸ਼) 'ਚ ਹਜ਼ਾਰਾਂ ਪੰਜਾਬੀ ਵਿਦਿਆਰਥੀਆਂ ਨਾਲ ਧੋਖਾ ਕਰ ਕੇ ਪੈਸੇ ਠੱਗੇ ਹਨ।

ਉਨ੍ਹਾਂ ਨੇ ਵਿਦਿਆਰਥੀਆਂ ਤੋਂ ਭਾਰੀ ਰਕਮਾਂ ਵਸੂਲ ਕੀਤੀਆਂ ਤੇ ਝੂਠੇ ਭਰੋਸੇ ਦਿੱਤੇ ਕਿ ਉਹ ਵਿਦਿਆਰਥੀਆਂ ਨੂੰ ਹੁਨਰਮੰਦ ਉੱਚ ਵਿੱਦਿਆ ਦੀਆਂ ਡਿਗਰੀਆਂ ਦੇਣਗੇ। ਜਿਸ ਨਾਲ ਉਹ ਕੈਨੇਡਾ 'ਚ ਪੱਕੇ ਇਮੀਗ੍ਰੈਂਟ ਬਣ ਜਾਣਗੇ। ਇਸ ਤਰ੍ਹਾਂ ਉਨ੍ਹਾਂ ਏਜੰਟਾਂ ਨੇ ਪੰਜਾਬੀ ਵਿਦਿਆਰਥੀਆਂ ਤੋਂ 45 ਮਿਲੀਅਨ ਕੈਨੇਡੀਅਨ ਡਾਲਰ ਠੱਗ ਲਏ ਤੇ ਹੁਣ ਬੱਚਿਆਂ ਨੂੰ ਕਹਿ ਦਿੱਤਾ ਗਿਆ ਹੈ ਕਿ ਉਨ੍ਹਾਂ ਦੀਆਂ ਸੰਸਥਾਵਾਂ ਵਿੱਤੀ ਸੰਕਟ 'ਚ ਫਸ ਗਈਆਂ ਹਨ''। ਸ੍ਰੀ ਰਾਮੂਵਾਲੀਆ ਅਨੁਸਾਰ ਉਪਰੋਕਤ ਕਾਲਜ ਹੁਣ ਵਿਦਿਆਰਥੀਆਂ ਨੂੰ ਹੋਰ ਕਾਲਜਾਂ ਵਿੱਚ ਪੜ੍ਹਾਈ ਕਰਨ ਲਈ ਆਖ ਰਹੇ ਹਨ ਤੇ ਉਹ ਸਿਰਫ਼ ਕਾਲਜਾਂ ਦੇ ਵਿਦਿਆਰਥੀ ਹੋਣ ਦਾ ਪ੍ਰਮਾਣ ਪੱਤਰ ਦੇਣ ਤੋਂ ਵੱਧ ਹੋਰ ਕੁਝ (ਰਕਮ ਆਦਿ) ਨਹੀਂ ਦੇ ਸਕਦੇ।

ਉਨ੍ਹਾਂ ਮੰਗ ਕੀਤੀ ਕਿ ਸ੍ਰੀ ਮੋਦੀ ਕੈਨੇਡਾ ਵਿਚਲੇ ਭਾਰਤੀ ਦੂਤਾਵਾਸ ਨੂੰ ਹੁਕਮ ਦੇਣ ਕਿ ਉਹ ਇਨ੍ਹਾਂ ਵਿਦਿਆਰਥੀਆਂ ਨੂੰ ਸੰਕਟ ਵਿੱਚੋਂ ਕੱਢਣ ਤੇ ਉਨ੍ਹਾਂ ਦੇ ਪੈਸੇ ਵਾਪਿਸ ਕਰਵਾਉਣ।



Most Read

2024-09-23 08:30:24