Breaking News >> News >> The Tribune


ਕਰੋਨਾ ਦੀ ਦਰ ਪੰਜ ਫੀਸਦ ਤੋਂ ਘੱਟ ਵਾਲੇ ਜ਼ਿਲ੍ਹਿਆਂ ’ਚ ਮੁੜ ਖੋਲ੍ਹੇ ਜਾ ਸਕਦੇ ਨੇ ਸਕੂਲ: ਕੇਂਦਰ


Link [2022-02-04 01:54:25]



ਨਵੀਂ ਦਿੱਲੀ, 3 ਫਰਵਰੀ

ਕੇਂਦਰ ਸਰਕਾਰ ਨੇ ਅੱਜ ਕਿਹਾ ਕਿ ਜਿਨ੍ਹਾਂ ਜ਼ਿਲ੍ਹਿਆਂ 'ਚ ਕੋਵਿਡ-19 ਦੀ ਲਾਗ ਦਰ ਪੰਜ ਫੀਸਦ ਤੋਂ ਘੱਟ ਹੈ ਉਹ ਮੁੜ ਸਕੂਲ ਖੋਲ੍ਹਣ ਦੀ ਦਿਸ਼ਾ ਵੱਲ ਅੱਗੇ ਵੱਧ ਸਕਦੇ ਹਨ ਪਰ ਇਸ ਬਾਰੇ ਰਾਜ ਸਰਕਾਰਾਂ ਨੂੰ ਫ਼ੈਸਲਾ ਲੈਣਾ ਪਵੇਗਾ। ਨੀਤੀ ਆਯੋਗ ਦੇ ਮੈਂਬਰ ਵੀਕੇ ਪੌਲ ਨੇ ਕਿਹਾ ਕਿ ਦੇਸ਼ 'ਚ ਮਹਾਮਾਰੀ ਦੀ ਸਥਿਤੀ 'ਚ ਸੁਧਾਰ ਹੋਇਆ ਹੈ ਅਤੇ ਕੋਵਿਡ-19 ਦੇ ਕੇਸਾਂ 'ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਕੂਲ ਮੁੜ ਖੋਲ੍ਹਣ ਦੀ ਦਿਸ਼ਾ 'ਚ ਸਰਕਾਰ ਦਾ ਭਰੋਸਾ ਹੋਰ ਮਜ਼ਬੂਤ ਹੋਇਆ ਹੈ। ਸਿੱਖਿਆ ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਕਿ 11 ਰਾਜਾਂ 'ਚ ਸਕੂਲ ਪੂਰੀ ਤਰ੍ਹਾਂ ਖੁੱਲ੍ਹੇ ਹਨ ਜਦਕਿ 16 ਰਾਜਾਂ 'ਚ ਜ਼ਿਆਦਾਤਰ ਸੀਨੀਅਰ ਕਲਾਸਾਂ ਲਈ ਸਕੂਲ ਮੁੜ ਖੋਲ੍ਹੇ ਗਏ ਹਨ। ਅਧਿਕਾਰੀਆਂ ਨੇ ਕਿਹਾ ਕਿ ਟੀਕਾਕਰਨ ਦੀ ਵੱਡੀ ਮੁਹਿੰਮ ਮਗਰੋਂ ਮੰਤਰਾਲੇ ਨੇ ਸਕੂਲ ਮੁੜ ਖੋਲ੍ਹਣ ਲਈ ਦਸੰਬਰ 'ਚ ਸੋਧੇ ਹੋਏ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ। ਅਧਿਕਾਰੀਆਂ ਨੇ ਕਿਹਾ ਕਿ ਨੌਂ ਰਾਜਾਂ 'ਚ ਸਕੂਲ ਪੂਰੀ ਤਰ੍ਹਾਂ ਬੰਦ ਹਨ ਅਤੇ ਸਾਰੇ ਰਾਜਾਂ 'ਚ ਘੱਟ ਤੋਂ ਘੱਟ 95 ਫੀਸਦ ਅਧਿਆਪਕ ਤੇ ਗ਼ੈਰ-ਅਧਿਆਪਨ ਕਰਮਚਾਰੀਆਂ ਨੇ ਟੀਕਾ ਲਗਵਾਇਆ ਹੈ। ਉਨ੍ਹਾਂ ਕਿਹਾ ਕਿ ਕੁਝ ਰਾਜਾਂ 'ਚ ਸੌ ਫੀਸਦ ਟੀਕਾਕਰਨ ਪੂਰਾ ਕਰ ਲਿਆ ਗਿਆ ਹੈ।



Most Read

2024-09-23 08:24:25