Breaking News >> News >> The Tribune


ਸੁਨੀਲ ਗਰੋਵਰ ਨੂੰ ਸਰਜਰੀ ਮਗਰੋਂ ਹਸਪਤਾਲ ਤੋਂ ਛੁੱਟੀ ਮਿਲੀ


Link [2022-02-03 17:54:57]



ਮੁੰਬਈ, 3 ਫਰਵਰੀ

ਕਾਮੇਡੀ ਕਲਾਕਾਰ ਸੁਨੀਲ ਗਰੋਵਰ ਦੀ ਚਾਰ ਬਾਈਪਾਸ ਸਰਜਰੀ ਹੋਣ ਤੋਂ ਇੱਕ ਹਫ਼ਤੇ ਬਾਅਦ ਉਸ ਨੂੰ ਅੱਜ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਛਾਤੀ 'ਚ ਦਰਦ ਦੀ ਸ਼ਿਕਾਇਤ ਤੋਂ ਬਾਅਦ 8 ਜਨਵਰੀ ਨੂੰ ਸੁਨੀਲ (44) ਨੂੰ ਏਸ਼ੀਅਨ ਹਾਰਟ ਇੰਸਟੀਚਿਊਟ ਦੇ ਐਮਰਜੈਂਸੀ ਵਿਭਾਗ 'ਚ ਭਰਤੀ ਕਰਵਾਇਆ ਗਿਆ ਸੀ। ਹਸਪਤਾਲ ਅਨੁਸਾਰ ਅਦਾਕਾਰ ਦੇ ਦਿਲ ਦੀਆਂ ਨਸਾਂ 'ਚ ਰੁਕਾਵਟ ਹੋਣ ਦਾ ਪਤਾ ਲੱਗਿਆ। ਇਸ ਤੋਂ ਇਲਾਵਾ ਸੁਨੀਲ ਗਰੋਵਰ ਕਰੋਨਾਵਾਇਰਸ ਤੋਂ ਵੀ ਪੀੜਤ ਸਨ। ਸਰਜਰੀ ਤੋਂ ਬਾਅਦ ਸਿਹਤ 'ਚ ਸੁਧਾਰ ਹੋਣ 'ਤੇ ਉਨ੍ਹਾਂ ਨੂੰ ਤਿਨ ਫਰਵਰੀ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। -ਏਜੰਸੀ



Most Read

2024-09-23 08:28:17