Breaking News >> News >> The Tribune


ਸ਼ਿਮਲਾ ਤੇ ਮਨਾਲੀ ’ਚ ਤਾਜ਼ਾ ਬਰਫ਼ਬਾਰੀ, ਸੈਲਾਨੀਆਂ ਦਾ ਹਿਮਾਚਲ ਵੱਲ ਕੂਚ


Link [2022-02-03 17:54:57]



ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ

ਚੰਡੀਗੜ੍ਹ, 3 ਫਰਵਰੀ

ਸ਼ਿਮਲਾ ਅਤੇ ਮਨਾਲੀ 'ਚ ਅੱਜ ਬਰਫਬਾਰੀ ਹੋਈ। ਕੁਫਰੀ ਅਤੇ ਨਾਰਕੰਡਾ ਵਿੱਚ ਵੀ ਬਰਫ਼ਬਾਰੀ ਦੀਆਂ ਰਿਪੋਰਟਾਂ ਹਨ। ਬਰਫਬਾਰੀ ਦੀ ਖ਼ਬਰ ਫੈਲਦੇ ਹੀ ਸੈਲਾਨੀਆਂ ਨੇ ਪਹਾੜੀ ਸਥਾਨਾਂ ਵੱਲ ਕੂਚ ਕਰਨਾ ਸ਼ੁਰੂ ਕਰ ਦਿੱਤਾ। ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਸ਼ਿਮਲਾ ਜ਼ਿਲ੍ਹੇ ਦੇ ਜ਼ਿਆਦਾਤਰ ਉੱਪਰੀ ਖੇਤਰਾਂ ਜਿਵੇਂ ਜੁਬਲ, ਨਾਰਕੰਡਾ ਅਤੇ ਖਾਰਾਪੱਥਰ ਵਿਚ ਵੀ ਬਰਫਬਾਰੀ ਹੋਈ ਹੈ। ਮਨਾਲੀ ਵਿੱਚ ਵੀ ਬਰਫ਼ਬਾਰੀ ਹੋਈ। ਮੌਸਮ ਵਿਭਾਗ ਨੇ ਸ਼ੁੱਕਰਵਾਰ ਤੱਕ ਸੂਬੇ 'ਚ ਹੋਰ ਮੀਂਹ ਅਤੇ ਬਰਫਬਾਰੀ ਦੀ ਭਵਿੱਖਬਾਣੀ ਕੀਤੀ ਹੈ।



Most Read

2024-09-23 08:34:29