World >> The Tribune


ਬ੍ਰਿਜਿਟ ਬ੍ਰਿੰਕ ਨੂੰ ਯੂਕਰੇਨ ਦੇ ਰਾਜਦੂਤ ਵਜੋਂ ਮਨੋਨੀਤ ਕਰ ਸਕਦੇ ਨੇ ਬਾਇਡਨ


Link [2022-02-03 12:14:25]



ਵਾਸ਼ਿੰਗਟਨ: ਅਮਰੀਕੀ ਸਦਰ ਜੋਅ ਬਾਇਡਨ ਵਿਦੇਸ਼ ਸੇਵਾ ਦੇ ਅਧਿਕਾਰੀ ਬ੍ਰਿਜਿਟ ਬ੍ਰਿੰਕ ਨੂੰ ਯੂਕਰੇਨ ਲਈ ਆਪਣਾ ਰਾਜਦੂਤ ਮਨੋਨੀਤ ਕਰ ਸਕਦੇ ਹਨ। ਇਹ ਜਾਣਕਾਰੀ ਇਸ ਫ਼ੈਸਲੇ ਦੀ ਜਾਣਕਾਰੀ ਰੱਖਣ ਵਾਲੇ ਇੱਕ ਅਮਰੀਕੀ ਅਧਿਕਾਰੀ ਨੇ ਦਿੱਤੀ। ਸਲੋਵਾਕੀਆ ਵਿੱਚ ਅਮਰੀਕਾ ਦੇ ਰਾਜਦੂਤ ਦੇ ਅਹੁਦੇ 'ਤੇ ਤਾਇਨਾਤ ਬ੍ਰਿੰਕ ਲੰਮੇ ਸਮੇਂ ਤੋਂ ਖਾਲੀ ਪਏ ਇਸ ਅਹੁਦੇ ਨੂੰ ਅਜਿਹੇ ਸਮੇਂ 'ਚ ਸੰਭਾਲਣਗੇ ਜਦੋਂ ਅਮਰੀਕਾ ਤੇ ਉਸ ਦੇ ਸਹਿਯੋਗੀ ਯੂਕਰੇਨ ਦੀ ਸਰਹੱਦ ਨੇੜੇ ਰੂਸ ਦੇ ਇੱਕ ਲੱਖ ਤੋਂ ਵੱਧ ਫ਼ੌਜੀਆਂ ਦੀ ਤਾਇਨਾਤੀ ਤੋਂ ਕਾਫ਼ੀ ਚੌਕੰਨੇ ਹਨ। ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਯੂਕਰੇਨ ਸਰਕਾਰ ਸਾਹਮਣੇ ਬਾਇਡਨ ਦੀ ਪਸੰਦ ਵਜੋਂ ਹਾਲ ਹੀ 'ਚ ਬ੍ਰਿੰਕ ਦਾ ਨਾਂ ਪੇਸ਼ ਕੀਤਾ ਗਿਆ ਸੀ ਤੇ ਕੀਵ ਵੱਲੋਂ ਵੀ ਇਸ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਹਾਲੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਬਾਇਡਨ ਉਨ੍ਹਾਂ ਦੇ ਨਾਂ ਦਾ ਐਲਾਨ ਕਦੋਂ ਕਰਨਗੇ। -ਏਪੀ



Most Read

2024-09-21 15:45:55