Breaking News >> News >> The Tribune


ਮੋਦੀ ਸਰਕਾਰ ਨੇ ਅਮੀਰਾਂ ਤੇ ਗਰੀਬਾਂ ਲਈ ਦੋ ਹਿੰਦੁਸਤਾਨ ਬਣਾਏ: ਰਾਹੁਲ


Link [2022-02-03 04:54:14]



ਨਵੀਂ ਦਿੱਲੀ, 2 ਫਰਵਰੀ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਪੇਸ਼ ਧੰਨਵਾਦ ਮਤੇ 'ਤੇ ਬਹਿਸ ਦੌਰਾਨ ਕੇਂਦਰ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਮੋਦੀ ਸਰਕਾਰ ਦੇ ਕਾਰਜਕਾਲ ਵਿੱਚ ਕਥਿਤ ਦੋ ਹਿੰਦੁਸਤਾਨ ਬਣ ਗਏ ਹਨ, ਜਿਸ ਵਿੱਚੋਂ ਇਕ ਅਮੀਰਾਂ ਅਤੇ ਦੂਜਾ ਗਰੀਬਾਂ ਲਈ ਹੈ। ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਸੰਸਦ ਦੇ ਦੋਵਾਂ ਸਦਨਾਂ ਨੂੰ ਸੰਬੋਧਨ ਦੌਰਾਨ ਰਾਸ਼ਟਰਪਤੀ ਦੇ ਭਾਸ਼ਣ ਵਿੱਚ ਮੁਲਕ ਨੂੰ ਦਰਪੇਸ਼ ਚੁਣੌਤੀਆਂ ਦਾ ਕੋਈ ਜ਼ਿਕਰ ਨਹੀਂ ਸੀ। ਉਨ੍ਹਾਂ ਕਿਹਾ, ''ਭਾਸ਼ਣ ਵਿੱਚ ਕਈ ਰਣਨੀਤਕ ਮਸਲਿਆਂ ਨੂੰ ਛੋਹਿਆ ਹੀ ਨਹੀਂ ਗਿਆ। ਕਈ ਅਹਿਮ ਚੁਣੌਤੀਆਂ ਦਾ ਜ਼ਿਕਰ ਨਹੀਂ ਸੀ। ਤਿੰਨ ਬੁਨਿਆਦੀ ਵਿਸ਼ਿਆਂ ਦੀ ਇਸ ਵਿੱਚ ਗੱਲ ਨਹੀਂ ਕੀਤੀ ਗਈ। ਸਭ ਤੋਂ ਅਹਿਮ ਹੈ ਕਿ ਹੁਣ ਦੋ ਭਾਰਤ ਹਨ: ਇਕ ਅਮੀਰਾਂ ਦਾ ਅਤੇ ਦੂਜਾ ਗਰੀਬਾਂ ਦਾ। ਇਨ੍ਹਾਂ ਵਿਚਾਲੇ ਖੱਪਾ ਲਗਾਤਾਰ ਵਧਦਾ ਜਾ ਰਿਹਾ ਹੈ।'' ਰਾਹੁਲ ਨੇ ਕਿਹਾ, 'ਮੈਂ ਪ੍ਰਧਾਨ ਮੰਤਰੀ ਨੂੰ ਸੁਝਾਅ ਦਿੰਦਾ ਹਾਂ ਕਿ ਉਹ ਦੋਵੇਂ ਹਿੰਦੁਸਤਾਨਾਂ ਨੂੰ ਇਕਜੁੱਟ ਕਰਨ ਦੀ ਦਿਸ਼ਾ ਵਿੱਚ ਕੰਮ ਕਰਨ, ਜਿਨ੍ਹਾਂ ਨੂੰ ਉਨ੍ਹਾਂ ਦੀ ਸਰਕਾਰ ਨੇ ਬਣਾਇਆ ਹੈ।'' ਕਾਂਗਰਸ ਆਗੂ ਨੇ ਦਾਅਵਾ ਕੀਤਾ ਕਿ ਭਾਰਤ ਦੀ 40 ਫੀਸਦ ਦੌਲਤ ਕੁਝ ਗਿਣੇ ਚੁਣੇ ਲੋਕਾਂ ਕੋਲ ਹੈ। ਉਨ੍ਹਾਂ ਕਿਹਾ ਕਿ ਅੱਜ 84 ਫੀਸਦ ਭਾਰਤੀਆਂ ਦੀ ਕਮਾਈ ਸੁੰਗੜ ਚੁੱਕੀ ਹੈ, ਜਿਸ ਕਰਕੇ ਉਹ ਗ਼ਰੀਬੀ ਵੱਲ ਧੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਗੈਰ-ਸੰਗਠਿਤ ਖੇਤਰ ਪੂਰੀ ਤਰ੍ਹਾਂ ਤਬਾਹ ਹੋ ਚੁੱਕਾ ਹੈ, ਜਿਸ ਕਰਕੇ 'ਮੇਕ ਇਨ ਇੰਡੀਆ' ਸੰਭਵ ਨਹੀਂ ਹੋ ਸਕਦਾ। -ਪੀਟੀਆਈ



Most Read

2024-09-23 08:31:58