Breaking News >> News >> The Tribune


ਮਮਤਾ ਬੈਨਰਜੀ ਮੁੜ ਬਣੀ ਟੀਐੱਮਸੀ ਦੀ ਚੇਅਰਪਰਸਨ


Link [2022-02-03 04:54:14]



ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਮੁੜ ਟੀਐੱਮਸੀ ਦੀ ਚੇਅਰਪਰਸਨ ਚੁਣ ਲਿਆ ਗਿਆ ਹੈ। ਉਨ੍ਹਾਂ ਪਾਰਟੀ ਆਗੂਆਂ ਨੂੰ ਭਾਜਪਾ ਖ਼ਿਲਾਫ਼ ਇੱਕਜੁੱਟ ਹੋ ਕੇ ਲੜਨ ਦਾ ਸੱਦਾ ਦਿੰਦਿਆਂ ਅੰਦਰੂਨੀ ਕਲੇਸ਼ ਤੋਂ ਗੁਰੇਜ਼ ਕਰਨ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਵੱਲੋਂ ਇਹ ਸੁਨੇਹਾ ਪਾਰਟੀ ਦੀ ਨਵੀਂ ਪੀੜ੍ਹੀ ਦੇ ਆਗੂਆਂ ਤੇ ਕੁਝ ਪੁਰਾਣੇ ਆਗੂਆਂ ਵਿਚਾਲੇ ਉਭਰੇ ਮਤਭੇਦਾਂ ਦਰਮਿਆਨ ਆਇਆ ਹੈ। ਮੁੱਖ ਮੰਤਰੀ ਬੈਨਰਜੀ ਨੇ ਕਿਹਾ,'ਮੈਂ ਆਪਣੇ ਸਾਰੇ ਪਾਰਟੀ ਆਗੂਆਂ ਤੇ ਕਾਰਕੁਨਾਂ ਤੋਂ ਇਹ ਵਾਅਦਾ ਚਾਹੁੰਦੀ ਹਾਂ ਕਿ ਉਹ ਆਪਸ 'ਚ ਨਹੀਂ ਲੜਨਗੇ। ਟੀਐੱਮਸੀ ਵਿੱਚ ਵੱਖੋ-ਵੱਖਰੇ ਗਰੁੱਪ ਨਹੀਂ ਹਨ, ਪਾਰਟੀ ਇੱਕ ਇੱਕਜੁਟ ਗੁੱਟ ਹੈ। ਪਾਰਟੀ ਨੂੰ ਸਾਰੀਆਂ 42 ਲੋਕ ਸਭਾ ਸੀਟਾਂ 'ਤੇ ਜਿੱਤ ਦਰਜ ਕਰਨ ਲਈ ਸੰਘਰਸ਼ ਕਰਨਾ ਪਵੇਗਾ। ਸਾਨੂੰ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਪਵੇਗਾ।

ਅਦਾਲਤ ਵੱਲੋਂ ਸੰਮਨ ਜਾਰੀ

ਮੁੰਬਈ: ਇਸ ਦੌਰਾਨ ਅੱਜ ਮੁੰਬਈ ਦੀ ਇੱਕ ਅਦਾਲਤ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਉਨ੍ਹਾਂ ਵੱਲੋਂ ਮੁੰਬਈ ਦੇ ਇੱਕ ਦੌਰੇ ਦੌਰਾਨ ਰਾਸ਼ਟਰੀ ਗੀਤ ਪ੍ਰਤੀ ਕਥਿਤ ਨਿਰਾਦਰ ਲਈ ਸੰਮਨ ਜਾਰੀ ਕਰ ਕੇ 2 ਮਾਰਚ ਨੂੰ ਪੇਸ਼ ਹੋਣ ਲਈ ਕਿਹਾ ਹੈ। ਅਦਾਲਤ ਨੇ ਕਿਹਾ ਕਿ ਭਾਵੇਂ ਬੈਨਰਜੀ ਮੁੱਖ ਮੰਤਰੀ ਹਨ, ਇਸ ਲਈ ਕਿਸੇ ਮਨਜ਼ੂਰੀ ਦੀ ਲੋੜ ਨਹੀਂ ਹੈ ਤੇ ਇਸ ਲਈ ਕਥਿਤ ਦੋਸ਼ੀ (ਬੈਨਰਜੀ) ਖ਼ਿਲਾਫ਼ ਕਾਰਵਾਈ ਅੱਗੇ ਵਧਾਉਣ 'ਤੇ ਕੋਈ ਰੋਕ ਨਹੀਂ ਹੈ। -ਪੀਟੀਆਈ



Most Read

2024-09-23 08:20:32