Breaking News >> News >> The Tribune


ਕੌਲਿਜੀਅਮ ਵੱਲੋਂ ਦਿੱਲੀ ਹਾਈ ਕੋਰਟ ਦੇ ਜੱਜਾਂ ਵਜੋਂ ਨਿਯੁਕਤੀ ਲਈ ਛੇ ਨਾਵਾਂ ਦੀ ਸਿਫ਼ਾਰਸ਼


Link [2022-02-03 04:54:14]



ਨਵੀਂ ਦਿੱਲੀ: ਚੀਫ਼ ਜਸਟਿਸ ਐੱਨ ਵੀ ਰਾਮੰਨਾ ਦੀ ਅਗਵਾਈ ਹੇਠ ਬਣੇ ਸੁਪਰੀਮ ਕੋਰਟ ਦੇ ਕੌਲਿਜੀਅਮ ਨੇ ਦਿੱਲੀ ਹਾਈ ਕੋਰਟ ਦੇ ਜੱਜਾਂ ਦੀ ਨਿਯੁਕਤੀ ਲਈ ਛੇ ਨਿਆਂਇਕ ਅਧਿਕਾਰੀਆਂ ਦੇ ਨਾਂ ਦੀ ਸਿਫ਼ਾਰਸ਼ ਕੀਤੀ ਹੈ। ਸਭ ਤੋਂ ਸੀਨੀਅਰ ਜੱਜਾਂ ਜਸਟਿਸ ਯੂ ਯੂ ਲਲਿਤ ਤੇ ਏ ਐੱਮ ਖਾਨਵਿਲਕਰ ਦੀ ਸ਼ਮੂਲੀਅਤ ਵਾਲੇ ਕੌਲਿਜੀਅਮ ਨੇ ਬੀਤੇ ਦਿਨ ਚਰਚਾ ਮਗਰੋਂ ਪੂਨਮ ਏ ਬਾਂਬਾ, ਨੀਨਾ ਬੰਸਲ ਕ੍ਰਿਸ਼ਨਾ, ਦਿਨੇਸ਼ ਕੁਮਾਰ ਸ਼ਰਮਾ, ਅਨੂਪ ਕੁਮਾਰ ਮਹਿੰਦੀਰੱਤਾ, ਸਵਰਨ ਕਾਂਤ ਸ਼ਰਮਾ ਤੇ ਸੁਧੀਰ ਕੁਮਾਰ ਜੈਨ ਦੇ ਨਾਵਾਂ ਦੀ ਸਿਫ਼ਾਰਸ਼ ਕੀਤੀ ਸੀ। ਦਿੱਲੀ ਹਾਈ ਕੋਰਟ ਦੇ ਜੱਜਾਂ ਦੀ ਨਿਯੁਕਤੀ ਲਈ ਤਿੰਨ ਮਹਿਲਾ ਨਿਆਂਇਕ ਅਧਿਕਾਰੀਆਂ ਦੇ ਨਾਵਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਦਿੱਲੀ ਹਾਈ ਕੋਰਟ ਇਸ ਸਮੇਂ 60 ਜੱਜਾਂ ਦੇ ਮੁਕਾਬਲਤਨ 30 ਜੱਜਾਂ ਨਾਲ ਕੰਮ ਕਰ ਰਹੀ ਹੈ। ਸੁਪਰੀਮ ਕੋਰਟ ਦੇ ਕੌਲਿਜੀਅਮ ਨੇ ਇਸ ਤੋਂ ਪਹਿਲਾਂ ਪੰਜ ਨਿਆਂਇਕ ਅਧਿਕਾਰੀਆਂ ਦੇ ਨਾਵਾਂ ਦੀ ਵੱਖ-ਵਖ ਹਾਈ ਕੋਰਟਾਂ ਵਿੱਚ ਜੱਜਾਂ ਵਜੋਂ ਨਿਯੁਕਤੀ ਦੀ ਸਿਫ਼ਾਰਸ਼ ਨੂੰ ਵੀ ਮੁੜ ਦਹੁਰਾਇਆ ਹੈ।

ਜਿੱਥੇ ਨਿਆਂਇਕ ਅਧਿਕਾਰੀਆਂ- ਸ਼ੰਪਾ ਦੱਤ (ਪੌਲ) ਤੇ ਸਿਧਾਰਥ ਰਾਏ ਚੌਧਰੀ ਦੇ ਨਾਵਾਂ ਦੀ ਸਿਫ਼ਾਰਸ਼ ਕਲਕੱਤਾ ਹਾਈ ਕੋਰਟ ਦੇ ਜੱਜਾਂ ਲਈ ਕੀਤੀ ਗਈ ਹੈ, ਉੱਥੇ ਬੰਬੇ ਹਾਈ ਕੋਰਟ ਤੇ ਝਾਰਖੰਡ ਹਾਈ ਕੋਰਟ ਦੇ ਦੋ ਨਿਆਂਇਕ ਅਫ਼ਸਰਾਂ ਦੇ ਨਾਵਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਦੋ ਨਿਆਂਇਕ ਅਧਿਕਾਰੀਆਂ- ਯੂ ਐੱਸ ਜੋਸ਼ੀ ਫਾਲਕੇ ਤੇ ਬੀ ਪੀ ਦੇਸ਼ਪਾਂਡੇ ਦੇ ਨਾਵਾਂ ਦੀ ਸਿਫ਼ਾਰਸ਼ ਬਾਂਬੇ ਹਾਈ ਕੋਰਟ ਦੇ ਜੱਜਾਂ ਵਜੋਂ ਕੀਤੀ ਗਈ ਹੈ। ਕੌਲਿਜੀਅਮ ਨੇ ਨਿਆਂਇਕ ਅਧਿਕਾਰੀ ਪ੍ਰਦੀਪ ਕੁਮਾਰ ਸ੍ਰੀਵਾਸਤਵ ਦੀ ਝਾਰਖੰਡ ਹਾਈ ਕੋਰਟ ਦੇ ਜੱਜ ਵਜੋਂ ਨਿਯੁਕਤੀ ਲਈ ਕੀਤੀ ਗਈ ਸਿਫ਼ਾਰਸ਼ ਨੂੰ ਵੀ ਮੁੜ ਦਹੁਰਾਇਆ ਹੈ। ਇਸ ਨੇ ਦੋ ਐਡਵੋਕੇਟਾਂ- ਖਤੀਮ ਰੇਜ਼ਾ ਤੇ ਡਾ. ਅੰਸ਼ੂਮਨ ਪਾਂਡੇ ਦੇ ਨਾਵਾਂ ਦੀ ਪਟਨਾ ਹਾਈ ਕੋਰਟ ਦੇ ਜੱਜਾਂ ਵਜੋਂ ਸਿਫ਼ਾਰਸ਼ ਵੀ ਮੁੜ ਦੁਹਰਾਈ ਹੈ। ਇਸ ਤੋਂ ਇਲਾਵਾ ਕੌਲਿਜੀਅਮ ਨੇ ਐਡਵੋਕੇਟ ਰਾਜੀਵ ਰਾਏ ਦੀ ਪਟਨਾ ਹਾਈ ਕੋਰਟ ਦੇ ਜੱਜ ਵਜੋਂ ਤਜਵੀਜ਼ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨੇ ਤੇਲੰਗਾਨਾ ਹਾਈ ਕੋਰਟ ਦੇ ਪੰਜ ਨਿਆਂਇਕ ਅਧਿਕਾਰੀਆਂ ਤੇ ਸੱਤ ਐਡਵੋਕੇਟਾਂ ਦੀ ਜੱਜਾਂ ਵਜੋਂ ਨਿਯਕੁਤੀ ਦੀ ਤਜਵੀਜ਼ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਜਿਨ੍ਹਾਂ ਨਿਆਂਇਕ ਅਧਿਕਾਰੀਆਂ ਦੇ ਨਾਵਾਂ ਦੀ ਤਜਵੀਜ਼ ਦਿੱਤੀ ਗਈ ਹੈ, ਉਨ੍ਹਾਂ 'ਚ ਜੀ ਅਨੁਪਮਾ ਚੱਕਰਵਰਤੀ, ਐੱਮ ਜੀ ਪ੍ਰਿਯਾਦਰਸ਼ਨੀ, ਸੰਬਾਸ਼ਿਵਾਰਾਓ ਨਾਇਡੂ, ਏ ਸੰਤੋਸ਼ ਰੈੱਡੀ ਤੇ ਡੀ ਨਾਗਾਰਜੁਨ ਦੇ ਨਾਂ ਸ਼ਾਮਲ ਹਨ। ਇਸ ਤੋਂ ਇਲਾਵਾ ਕਾਸੋਜੂ ਸੁਰੇਂਧਰ, ਸੀ ਵੀ ਭਾਸਕਰ ਰੈੱਡੀ, ਸੁਰੇਪੱਲੀ ਨੰਦਾ, ਮੁਮਿੰਨੇਨੀ ਸੁਧੀਰ ਕੁਮਾਰ, ਜਵਾਦੀ ਸ੍ਰੀਦੇਵੀ, ਮਿਰਜ਼ਾ ਸਫ਼ੀਉੱਲਾ ਬੇਗ ਤੇ ਨਟਚਾਰਾਜੂ ਸ਼ਰਵਨ ਕੁਮਾਰ ਵੈਂਕਟ ਦੇ ਨਾਂ ਸ਼ਾਮਲ ਹਨ। ਕੌਲਿਜੀਅਮ ਨੇ ਐਡਵੋਕੇਟ ਚੇਪੁਦਿਰਾ ਮੋਨੱਪਾ ਪੁਨਾਚਾ ਦੀ ਕਰਨਾਟਕ ਹਾਈ ਕੋਰਟ ਦੇ ਜੱਜ ਵਜੋਂ ਨਿਯੁਕਤੀ ਲਈ ਵੀ ਮਨਜ਼ੂਰੀ ਦੇ ਦਿੱਤੀ ਹੈ। -ਪੀਟੀਆਈ



Most Read

2024-09-23 08:29:49