Breaking News >> News >> The Tribune


ਨਰਿੰਦਰ ਮੋਦੀ ਵਿੱਚ ਮੈਨੂੰ ਰੱਬ ਦਿਸਦੈ: ਸ਼ਿਵਰਾਜ ਚੌਹਾਨ


Link [2022-02-03 04:54:14]



ਪਣਜੀ: ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 'ਅਸਧਾਰਨ ਮਨੁੱਖ' ਦਸਦਿਆਂ ਅੱਜ ਕਿਹਾ ਕਿ ਉਨ੍ਹਾਂ ਨੂੰ ਮੋਦੀ ਵਿੱਚ ਰੱਬ ਦਿਸਦਾ ਹੈ। ਚੌਹਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਸੁਪਰ-ਹਿਊਮਨ' ਹਨ ਅਤੇ ਉਨ੍ਹਾਂ ਵਿੱਚ ਰੱਬ ਦੀ ਝਲਕ ਪੈਂਦੀ ਹੈ। ਉਨ੍ਹਾਂ ਕਿਹਾ, ''ਮੈਂ ਨਰਿੰਦਰ ਮੋਦੀ ਵਿੱਚ ਰੱਬ ਦੀ ਝਲਕ ਦੇਖ ਰਿਹਾ ਹਾਂ। ਉਹ ਬੇਅੰਤ ਸ਼ਕਤੀਆਂ ਦੇ ਮਾਲਕ ਹਨ ਤੇ ਇੱਕ ਵਿਅਕਤੀ ਇੰਨਾ ਕੰਮ ਕਿਵੇਂ ਕਰ ਸਕਦਾ ਹੈ? ਇਸ ਤੋਂ ਪਹਿਲਾਂ ਕਾਂਗਰਸ ਨੇ ਸਾਲਾਂ ਤੱਕ ਸਰਕਾਰ ਚਲਾਈ ਸੀ। ਤੁਸੀਂ ਜਿੱਥੇ ਵੀ ਗਏ ਉੱਥੇ ਵਿਕਾਸ ਦੇ ਕੰਮ ਹੋਏ ਹਨ?' ਸ੍ਰੀ ਚੌਹਾਨ ਨੇ ਗੋਆ ਦੇ ਦਾਬੋਲਿਮ ਵਿਧਾਨ ਸਭਾ ਹਲਕੇ ਵਿੱਚ ਭਾਜਪਾ ਦੀ ਚੋਣ ਰੈਲੀ ਵਿੱਚ ਕਿਹਾ, 'ਮੈਂ ਇਹ ਇਸ ਲਈ ਨਹੀਂ ਕਹਿ ਰਿਹਾ ਕਿਉਂਕਿ ਮੈਂ ਮੁੱਖ ਮੰਤਰੀ ਅਤੇ ਭਾਜਪਾ ਦਾ ਵਰਕਰ ਹਾਂ। ਮੈਂ ਉਹੀ ਕਹਿ ਰਿਹਾ ਹਾਂ ਜੋ ਮੈਂ ਆਪਣੇ ਦਿਲ ਵਿੱਚ ਮਹਿਸੂਸ ਕਰਦਾ ਹਾਂ। ਇਹ ਖੁਸ਼ਕਿਸਮਤੀ ਹੈ ਕਿ ਦੇਸ਼ ਨੂੰ ਨਰਿੰਦਰ ਮੋਦੀ ਵਰਗਾ ਪ੍ਰਧਾਨ ਮੰਤਰੀ ਮਿਲਿਆ ਹੈ। ਉਹ ਇੱਕ ਸ਼ਾਨਦਾਰ ਸ਼ਖਸੀਅਤ ਦੇ ਮਾਲਕ ਹਨ।'' -ਪੀਟੀਆਈ



Most Read

2024-09-23 08:33:37