Breaking News >> News >> The Tribune


ਦੂਜੇ ਪਤੀ ਪ੍ਰਤੀ ਵਫ਼ਾਦਾਰੀ ਸਾਬਤ ਕਰਨ ਲਈ ਦਸ ਸਾਲਾ ਬੱਚੀ ਨੂੰ ਅੱਗ ਲਾਈ


Link [2022-02-03 04:54:14]



ਚੇਨੱਈ: ਪੁਲੀਸ ਨੇ 38 ਸਾਲਾ ਇਕ ਔਰਤ ਤੇ ਉਸ ਦੇ ਪਤੀ ਨੂੰ ਦਸ ਸਾਲਾ ਬੱਚੀ ਨੂੰ ਜਿਊਂਦੇ ਸਾੜਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਇਹ ਬੱਚੀ ਇਸ ਮਹਿਲਾ ਦੀ ਪਹਿਲੇ ਵਿਆਹ ਤੋਂ ਸੰਤਾਨ ਸੀ। ਉਸ ਨੇ ਆਪਣੇ ਦੂਜੇ ਪਤੀ ਪ੍ਰਤੀ ਵਫ਼ਾਦਾਰੀ ਨੂੰ ਸਾਬਤ ਕਰਨ ਲਈ ਬੱਚੀ ਨੂੰ ਅੱਗ ਲਾਈ ਸੀ। ਬੱਚੀ 75 ਫੀਸਦ ਤੱਕ ਝੁਲਸ ਗਈ ਸੀ ਤੇ ਸੋਮਵਾਰ ਸਵੇਰੇ ਉਸ ਦੀ ਮੌਤ ਹੋ ਗਈ। ਰਿਪੋਰਟਾਂ ਮੁਤਾਬਕ ਇਹ ਘਟਨਾ ਐਤਵਾਰ ਰਾਤ ਦੀ ਸੀ, ਜਦੋਂ ਪਤੀ-ਪਤਨੀ ਇਕ ਦੂਜੇ ਨਾਲ ਫਰੇਬ ਕੀਤੇ ਜਾਣ ਨੂੰ ਲੈ ਕੇ ਲੜ ਰਹੇ ਸਨ। ਇਸ ਝਗੜੇ ਦੌਰਾਨ ਪਦਮਨਾਭਨ ਨੇ ਆਪਣੀ ਪਤਨੀ ਜੈ ਲਕਸ਼ਮੀ ਨੂੰ ਚੁਣੌਤੀ ਦਿੱਤੀ ਕਿ ਉਹ ਆਪਣੀ ਵਫ਼ਾਦਾਰੀ ਸਾਬਤ ਕਰੇ। ਇਸ 'ਤੇ ਜੈ ਲਕਸ਼ਮੀ ਨੇ ਕਿਹਾ ਕਿ ਜੇਕਰ ਉਹ ਆਪਣੇ ਪਤੀ ਪ੍ਰਤੀ ਵਫ਼ਾਦਾਰ ਹੈ ਤਾਂ ਉਸ ਦੀ ਪਹਿਲੇ ਵਿਆਹ ਤੋਂ ਧੀ ਪਵਿੱਤਰਾ ਦਾ ਅੱਗ ਕੁਝ ਨਹੀਂ ਵਿਗਾੜੇਗੀ। ਲਕਸ਼ਮੀ ਆਪਣੇ ਕਮਰੇ ਵਿੱਚ ਗਈ ਤੇ ਉਸ ਨੇ ਆਪਣੇ ਮੌਜੂਦਾ ਪਤੀ ਤੋਂ ਦੋ ਧੀਆਂ ਨਾਲ ਸੁੱਤੀ ਪਈ ਪਵਿੱਤਰਾ ਨੂੰ ਬਾਹਰ ਕੱਢ ਕੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ। ਬੱਚੀ ਦੀਆਂ ਚੀਕਾਂ ਸੁਣ ਕੇ ਗੁਆਂਢੀ ਇਕੱਠੇ ਹੋ ਕੇ ਤੇ ਉਨ੍ਹਾਂ ਝੁਲਸੀ ਹੋਈ ਬੱਚੀ ਨੂੰ ਹਸਪਤਾਲ ਪਹੁੰਚਾਇਆ। ਪਰਿਵਾਰ ਇਸ ਵੇਲੇ ਚੇਨੱਈ 'ਚ ਰਹਿ ਰਿਹਾ ਸੀ। -ਪੀਟੀਆਈ



Most Read

2024-09-23 08:31:04