Breaking News >> News >> The Tribune


ਬਿਹਾਰ: ਜੱਜ ਨੂੰ ਗੋਲੀ ਮਾਰਨ ਦੀ ਧਮਕੀ ਦੇਣ ਵਾਲੇ ਸੰਤਰੀ ਦੀ ਕੁੱਟਮਾਰ


Link [2022-02-03 04:54:14]



ਖਗ਼ੜੀਆ, 2 ਫਰਵਰੀ

ਬਿਹਾਰ ਦੇ ਖਗੜੀਆ ਜ਼ਿਲ੍ਹੇ ਦੇ ਜੱਜ ਨੇ ਪੁਲੀਸ ਕੋਲ ਦਰਜ ਕੀਤੀ ਐੱਫਆਈਆਰ 'ਚ ਦਾਅਵਾ ਕੀਤਾ ਹੈ ਕਿ ਉਹਦੀ ਰਿਹਾਇਸ਼ 'ਤੇ ਤਾਇਨਾਤ ਹੋਮ ਗਾਰਡ ਜਵਾਨ ਨੇ ਉਸ ਉੱਤੇ ਬੰਦੂਕ ਤਾਣਦਿਆਂ ਮੰਦਾ ਚੰਗਾ ਬੋਲਿਆ ਤੇ ਗੋਲੀ ਮਾਰਨ ਦੀ ਧਮਕੀ ਦਿੱਤੀ। ਜੱਜ ਨੇ ਸਬੰਧਤ ਸੰਤਰੀ ਨੂੰ ਆਪਣੀ ਡਿਊਟੀ 'ਚ ਲਾਪ੍ਰਵਾਹੀ ਵਰਤਣ ਲਈ ਝਿੜਕਿਆ ਸੀ। ਹਾਲਾਂਕਿ ਸ਼ਿਕਾਇਤ ਦੀ ਜਾਂਚ ਕਰਨ ਲਈ ਜਦੋਂ ਪੁਲੀਸ ਟੀਮ ਮੌਕੇ 'ਤੇ ਪੁੱਜੀ ਤਾਂ ਹੋਮ ਗਾਰਡ ਦਾ ਜਵਾਨ ਗੰਭੀਰ ਜ਼ਖ਼ਮੀ ਹਾਲਤ 'ਚ ਜ਼ਮੀਨ 'ਤੇ ਪਿਆ ਸੀ। ਉਸ ਨੂੰ ਫੌਰੀ ਹਸਪਤਾਲ ਪਹੁੰਚਾਇਆ ਗਿਆ। ਘਟਨਾ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਕਾਇਮ ਕੀਤੀ ਗਈ ਹੈ। ਐੱਸਪੀ ਅਮਿਤੇਸ਼ ਕੁਮਾਰ ਨੇ ਕਿਹਾ ਕਿ ਪਰਿਵਾਰਕ ਕੋਰਟ ਦੇ ਜੱਜ ਰਾਜਕੁਮਾਰ ਨੇ ਲੰਘੇ ਦਿਨ ਸੰਤਰੀ ਵੀਰੇਂਦਰ ਸਿੰਘ ਖ਼ਿਲਾਫ਼ ਪੁਲੀਸ ਸਟੇਸ਼ਨ ਵਿੱਚ ਐੱਫਆਈਆਰ ਦਰਜ ਕੀਤੀ ਸੀ। -ਪੀਟੀਆਈ



Most Read

2024-09-23 08:29:30