Breaking News >> News >> The Tribune


‘ਕਰੋਨਾ ਦੌਰ ’ਚ ਨੌਕਰੀਆਂ ਗੁਆਉਣ ਵਾਲਿਆਂ ਲਈ ਮਗਨਰੇਗਾ ਬਣੀ ਜੀਵਨਧਾਰਾ’


Link [2022-02-03 04:54:14]



ਨਵੀਂ ਦਿੱਲੀ, 2 ਫਰਵਰੀ

ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਕਿਹਾ ਕਿ 'ਮਹਾਤਮਾ ਗਾਂਧੀ ਪੇਂਡੂ ਰੁਜ਼ਗਾਰ ਗਾਰੰਟੀ ਕਾਨੂੰਨ' (ਮਗਨਰੇਗਾ) ਨੇ ਕਰੋਨਾ ਦੌਰ ਵਿੱਚ ਨੌਕਰੀਆਂ ਗੁਆ ਚੁੱਕੇ ਕਾਮਿਆਂ ਲਈ ਜੀਵਨਧਾਰਾ ਵਜੋਂ ਕੰਮ ਕੀਤਾ। ਰਾਸ਼ਟਰਪਤੀ ਦੇ ਭਾਸ਼ਣ ਮਗਰੋਂ ਰਾਜ ਸਭਾ ਵਿੱਚ ਪੇਸ਼ ਧੰਨਵਾਦ ਮਤੇ 'ਤੇ ਉਨ੍ਹਾਂ ਕਿਹਾ ਕਿ ਰਵਾਇਤੀ ਤੌਰ 'ਤੇ ਰਾਸ਼ਟਰਪਤੀ ਦਾ ਭਾਸ਼ਣ ਇੱਕ ਨੀਤੀਗਤ ਦਸਤਾਵੇਜ਼ ਹੈ, ਪਰ ਬਦਕਿਸਮਤੀ ਨਾਲ ਨਾ ਤਾਂ ਇਸਦੀ ਕੋਈ ਨੀਤੀ ਹੈ ਤੇ ਨਾ ਹੀ ਕੋਈ ਦ੍ਰਿਸ਼ਟੀਕੋਣ। ਭਾਜਪਾ ਆਗੂਆਂ 'ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਕਿਹਾ,'ਤੁਸੀਂ ਆਖਦੇ ਹੋ ਕਿ ਪਿਛਲੇ 70 ਸਾਲਾਂ ਵਿੱਚ ਕੁਝ ਨਹੀਂ ਹੋਇਆ, ਜੇਕਰ ਕੁਝ ਨਾ ਹੋਇਆ ਹੁੰਦਾ ਤਾਂ ਤੁਸੀਂ ਅੱਜ ਜ਼ਿੰਦਾ ਨਾ ਹੁੰਦੇ। ਸਰਕਾਰ ਖ਼ਿਲਾਫ਼ ਜੋ ਵੀ ਬੋਲਦਾ ਹੈ, ਉਹ ਦੇਸ਼-ਵਿਰੋਧੀ ਬਣ ਜਾਂਦਾ ਹੈ।' ਜਦੋਂ ਵੀ ਵਿਰੋਧੀ ਧਿਰ ਆਵਾਜ਼ ਚੁੱਕਦੀ ਹੈ, ਸਰਕਾਰ ਆਖਦੀ ਹੈ ਕਿ ਧਰਮ ਖ਼ਤਰੇ 'ਚ ਹੈ। ਸਾਲ 2014 ਵਿੱਚ ਤੁਸੀਂ ਹਰ ਸਾਲ 2 ਕਰੋੜ ਨੌਕਰੀਆਂ ਦਾ ਵਾਅਦਾ ਕੀਤਾ ਸੀ ਤੇ ਇੰਜ ਹੁਣ ਤੱਕ ਤੁਸੀਂ 15 ਕਰੋੜ ਨੌਕਰੀਆਂ ਦੇ ਚੁੱਕੇ ਹੋਣੇ ਸੀ। ਕੱਲ੍ਹ ਦੇ ਬਜਟ ਭਾਸ਼ਣ ਵਿੱਚ ਅਗਲੇ ਪੰਜ ਵਰ੍ਹਿਆਂ ਵਿੱਚ 60 ਲੱਖ ਨੌਕਰੀਆਂ ਪੈਦਾ ਕਰਨ ਦੀ ਗੱਲ ਕਹੀ ਗਈ ਹੈ ਪਰ ਅੱਜ-ਕੱਲ੍ਹ 2 ਕਰੋੜ ਤੋਂ ਵੱਧ ਲੋਕ ਬੇਰੁਜ਼ਗਾਰ ਹਨ। ਬਿਹਾਰ ਤੇ ਯੂਪੀ ਵਿੱਚ ਨੌਜਵਾਨ ਰੁਜ਼ਗਾਰ ਦੀ ਮੰਗ ਲਈ ਸੜਕਾਂ 'ਤੇ ਆ ਗਏ ਹਨ ਜਦਕਿ ਕੇਂਦਰ ਸਰਕਾਰ ਕੋਲ 9 ਲੱਖ ਨੌਕਰੀਆਂ ਹਨ, ਜਿਨ੍ਹਾਂ ਵਿੱਚੋਂ 15 ਫ਼ੀਸਦੀ ਰੇਲਵੇ, 12 ਫ਼ੀਸਦੀ ਕੇਂਦਰੀ ਗ੍ਰਹਿ ਮੰਤਰਾਲੇ ਤੇ 40 ਫ਼ੀਸਦੀ ਰੱਖਿਆ ਖੇਤਰ ਵਿੱਚ ਹਨ। ਸ੍ਰੀ ਖੜਗੇ ਨੇ ਕਿਹਾ ਕਿ 60 ਫ਼ੀਸਦੀ ਲਘੂ, ਛੋਟੀਆਂ ਤੇ ਦਰਮਿਆਨੇ ਉਦਯੋਗ ਹੁਣ ਬੰਦ ਹੋ ਚੁੱਕੇ ਹਨ। ਉਨ੍ਹਾਂ ਕਿਹਾ ਅਸੀਂ ਮਗਨਰੇਗਾ ਸਕੀਮ ਲੈ ਕੇ ਆਏ ਜਿਸਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਸਾਡੀ ਅਸਫ਼ਲ ਨੀਤੀਆਂ' ਦੀ ਜੀਵੰਤ ਉਦਾਹਰਣ ਵਜੋਂ ਪੇਸ਼ ਕਰਦੇ ਰਹੇ ਹਨ। ਉਨ੍ਹਾਂ ਕਿਹਾ,'ਕੋਵਿਡ ਕਾਲ ਦੌਰਾਨ, ਮਗਨਰੇਗਾ ਨੇ ਨੌਕਰੀ ਗੁਆ ਚੁੱਕੇ ਕਾਮਿਆਂ ਲਈ ਜੀਵਨਧਾਰਾ ਵਜੋਂ ਕੰਮ ਕੀਤਾ। ਲਗਪਗ 1.80 ਲੱਖ ਕਰੋੜ ਰੁਪਏ ਮਗਨਰੇਗਾ ਤਹਿਤ ਦਿੱਤੇ ਜਾਣੇ ਚਾਹੀਦੇ ਸਨ, ਪਰ ਤੁਸੀਂ ਇਸ ਸਕੀਮ ਲਈ ਸਿਰਫ਼ 73,000 ਕਰੋੜ ਰੁਪਏ ਰੱਖੇ।' -ਆਈਏਐੱਨਐੱਸ



Most Read

2024-09-23 08:28:44