Breaking News >> News >> The Tribune


ਅਦਾਕਾਰ ਰਮੇਸ਼ ਦਿਓ ਦਾ ਦੇਹਾਂਤ


Link [2022-02-03 04:54:14]



ਮੁੰਬਈ, 2 ਫਰਵਰੀ

ਉਘੇ ਅਦਾਕਾਰ ਰਮੇਸ਼ ਦਿਓ ਦਾ ਬੁੱਧਵਾਰ ਰਾਤ ਨੂੰ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 93 ਸਾਲਾਂ ਦੇ ਸਨ। ਇਹ ਜਾਣਕਾਰੀ ਉਨ੍ਹਾਂ ਦੇ ਫਿਲਮ ਨਿਰਮਾਤਾ ਪੁੱਤਰ ਅਭਿਨੈ ਦਿਓ ਨੇ ਦਿੱਤੀ। ਉਨ੍ਹਾਂ ਦੀ 'ਆਨੰਦ' ਅਤੇ 'ਆਪ ਕੀ ਕਸਮ' ਫਿਲਮ ਵਿਚਲੀ ਅਦਾਕਾਰੀ ਨੂੰ ਕਾਫ਼ੀ ਸਲਾਹਿਆ ਗਿਆ ਸੀ। ਦਿਓ ਨੇ ਆਪਣੇ 60 ਵਰ੍ਹਿਆਂ ਦੇ ਕਰੀਅਰ ਵਿੱਚ 250 ਤੋਂ ਵਧ ਹਿੰਦੀ ਅਤੇ 200 ਦੇ ਕਰੀਬ ਮਰਾਠੀ ਫਿਲਮਾਂ ਵਿੱਚ ਕੰਮ ਕੀਤਾ। ਉਨ੍ਹਾਂ ਨੇ ਰਾਤ 8.30 ਵਜੇ ਦੇ ਕਰੀਬ ਆਖਿਰੀ ਸਾਹ ਲਿਆ। ਉਹ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਦਾਖਲ ਸਨ। ਉਨ੍ਹਾਂ ਨੇ ਫਿਲਮਾਂ ਵਿੱਚ ਨਾਕਾਰਾਤਮਕ ਤੇ ਸਕਾਰਾਤਮਕ ਦੋਵੇਂ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾਈਆਂ। ਉਨ੍ਹਾਂ ਦੀਆਂ ਕੁਝ ਫਿਲਮਾਂ ਦੇ ਨਾਂ ਹਨ ਆਰਤੀ, ਮੇਰੇ ਅਪਨੇ, ਜੀਵਨ ਮਿ੍ਤੂ, ਸਰਸਵਤੀਚੰਦਰ, ਤੀਨ ਬਹੂਰਾਨੀਆਂ, ਖਿਲੌਨਾ, ਘਾਇਲ ਵਨਸ ਅਗੇਨ ਤੇ ਜੌਲੀ ਐਲਐਲਬੀ।-ਏਜੰਸੀ



Most Read

2024-09-23 10:31:12