Breaking News >> News >> The Tribune


ਅਸ਼ਲੀਲ ਗੀਤ ਕੇਸ: ਗਾਇਕ ਹਨੀ ਸਿੰਘ ਨੂੰ ਪੁਲੀਸ ਨੂੰ ਵੁਆਇਸ ਸੈਂਪਲ ਦੇਣ ਦਾ ਹੁਕਮ


Link [2022-02-03 04:54:14]



ਨਾਗਪੁਰ, 2 ਫਰਵਰੀ

ਮਹਾਰਾਸ਼ਟਰ ਦੇ ਨਾਗਪੁਰ ਦੀ ਇੱਕ ਜ਼ਿਲ੍ਹਾ ਅਦਾਲਤ ਨੇ ਗਾਇਕ ਹਨੀ ਸਿੰਘ ਨੂੰ ਉਸ ਖ਼ਿਲਾਫ਼ ਦਰਜ ਇਕ ਮਾਮਲੇ ਵਿੱਚ ਪੁਲੀਸ ਨੂੰ ਆਪਣੀ ਆਵਾਜ਼ ਦਾ ਨਮੂਨਾ ਦੇਣ ਦਾ ਹੁਕਮ ਦਿੱਤਾ ਹੈ। ਉਸ 'ਤੇ ਦੋਸ਼ ਹੇੈ ਕਿ ਉਸ ਨੇ ਇਕ ਅਸ਼ਲੀਲ ਗੀਤ ਗਾਇਆ ਤੇ ਇੰਟਰਨੈੱਟ 'ਤੇ ਅਪਲੋਡ ਕੀਤਾ। ਜ਼ਿਲ੍ਹਾ ਅਤੇ ਵਧੀਕ ਸੈਸ਼ਨ ਜੱਜ ਐਸਏਐਸਐਮ ਅਲੀ ਨੇ 27 ਜਨਵਰੀ ਨੂੰ ਗਾਇਕ ਨੂੰ 4 ਫਰਵਰੀ ਤੋਂ 11 ਫਰਵਰੀ ਦਰਮਿਆਨ ਨਾਗਪੁਰ ਦੇ ਪੰਚਪੋਲੀ ਥਾਣੇ ਵਿੱਚ ਆਵਾਜ਼ ਦਾ ਨਮੂਨਾ ਦੇਣ ਦਾ ਨਿਰਦੇਸ਼ ਦਿੱਤਾ ਸੀ। ਅਦਾਲਤ ਨੇ ਇਹ ਨਿਰਦੇਸ਼ ਗਾਇਕ ਵੱਲੋਂ ਵਿਦੇਸ਼ ਜਾਣ ਲਈ ਲਗਾਈ ਗਈ ਸ਼ਰਤ ਵਿੱਚ ਢਿੱਲ ਦੇਣ ਦੀ ਮੰਗ ਕਰਨ ਵਾਲੀ ਅਰਜ਼ੀ ਦੀ ਸੁਣਵਾਈ ਕਰਦਿਆਂ ਦਿੱਤਾ। ਅਦਾਲਤ ਨੇ ਹਨੀ ਨੂੰ 29 ਜਨਵਰੀ ਤੋਂ 4 ਫਰਵਰੀ ਦਰਮਿਆਨ ਦੁਬਈ ਜਾਣ ਦੀ ਇਜਾਜ਼ਤ ਦਿੰਦਿਆਂ ਉਸ ਨੂੰ 4 ਤੋਂ 11 ਫਰਵਰੀ ਦਰਮਿਆਨ ਪੁਲੀਸ ਸਟੇਸ਼ਨ 'ਚ ਪੇਸ਼ ਹੋਣ ਲਈ ਕਿਹਾ ਹੈ। -ਏਜੰਸੀ



Most Read

2024-09-23 10:36:32