Breaking News >> News >> The Tribune


ਵਿੱਤ ਮੰਤਰੀ ਨੇ ਗਰੀਬ ਕਲਿਆਣ ਅੰਨ ਯੋਜਨਾ ਵਧਾਉਣ ਦਾ ਨਹੀਂ ਦਿੱਤਾ ਭਰੋਸਾ


Link [2022-02-02 07:33:09]



ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ (ਪੀਐੱਮਜੀਕੇਏਵਾਈ) ਦੀ ਮਿਆਦ ਮਾਰਚ ਤੋਂ ਅੱਗੇ ਵਧਾਏ ਜਾਣ ਬਾਰੇ ਕੋਈ ਭਰੋਸਾ ਨਹੀਂ ਦਿੱਤਾ। ਕੇਂਦਰ ਨੇ ਮਾਰਚ 2020 'ਚ ਕੌਮੀ ਖੁਰਾਕ ਸੁਰੱਖਿਆ ਕਾਨੂੰਨ (ਐੱਨਐੱਫਐੱਸਏ) ਦੇ ਦਾਇਰੇ 'ਚ ਆਉਣ ਵਾਲੇ 80 ਕਰੋੜ ਲਾਭਪਾਤਰੀਆਂ ਨੂੰ ਮੁਫ਼ਤ ਅਨਾਜ ਮੁਹੱਈਆ ਕਰਵਾਉਣ ਲਈ ਯੋਜਨਾ ਸ਼ੁਰੂ ਕੀਤੀ ਸੀ। ਇਸ ਦਾ ਮਕਸਦ ਕਰੋਨਾ ਮਹਾਮਾਰੀ ਦੌਰਾਨ ਲੋੜਵੰਦ ਲੋਕਾਂ ਦੀਆਂ ਮੁਸ਼ਕਲਾਂ ਘਟਾਉਣਾ ਸੀ। ਇਸ ਤਹਿਤ ਹਰ ਵਿਅਕਤੀ ਨੂੰ 5 ਕਿਲੋ ਵਾਧੂ ਅਨਾਜ ਮੁਫ਼ਤ ਦਿੱਤਾ ਜਾਂਦਾ ਹੈ। ਸੀਤਾਰਾਮਨ ਨੇ ਬਜਟ ਤੋਂ ਬਾਅਦ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਉਹ ਬਜਟ 'ਚ ਕਹੀਆਂ ਗਈਆਂ ਗੱਲਾਂ ਤੋਂ ਇਲਾਵਾ ਕੁਝ ਨਹੀਂ ਕਹਿਣਗੇ। ਉਨ੍ਹਾਂ ਨੂੰ ਪੁੱਛਿਆ ਗਿਆ ਸੀ ਕਿ ਕੀ ਪੀਐੱਮਜੀਕੇਏਵਾਈ ਦਾ ਦਾਇਰਾ ਮਾਰਚ 2022 ਤੋਂ ਬਾਅਦ ਵਧਾਇਆ ਜਾਵੇਗਾ? -ਪੀਟੀਆਈ



Most Read

2024-09-23 10:26:46