Breaking News >> News >> The Tribune


ਨਿਰਪੱਖ ਤੇ ਨਿਡਰ ਪੱਤਰਕਾਰੀ


Link [2022-02-02 07:33:09]



ਅੱਜ, 'ਦਿ ਟ੍ਰਿਬਿਊਨ' ਦੇ 141ਵੇਂ ਸਥਾਪਨਾ ਦਿਵਸ ਮੌਕੇ ਟ੍ਰਿਬਿਊਨ ਟਰੱਸਟ ਦੇ ਟਰੱਸਟੀ, 'ਦਿ ਟ੍ਰਿਬਿਊਨ' ਪ੍ਰਕਾਸ਼ਨ ਸਮੂਹ ਦੇ ਮੁਲਾਜ਼ਮ ਅਤੇ 'ਦਿ ਟ੍ਰਿਬਿਊਨ' ਸਕੂਲ ਦੇ ਅਧਿਆਪਕ ਅਤੇ ਵਿਦਿਆਰਥੀ ਮਹਾਨ ਪਰਉਪਕਾਰੀ ਤੇ ਦੂਰਦਰਸ਼ੀ ਸਰਦਾਰ ਦਿਆਲ ਸਿੰਘ ਮਜੀਠੀਆ ਨੂੰ ਸਤਿਕਾਰ ਸਹਿਤ ਸ਼ਰਧਾਂਜਲੀ ਭੇਟ ਕਰਦੇ ਹਨ, ਜਿਨ੍ਹਾਂ 2 ਫਰਵਰੀ, 1881 ਨੂੰ ਲਾਹੌਰ ਵਿਖੇ 'ਦਿ ਟ੍ਰਿਬਿਊਨ' ਦੀ ਸਥਾਪਨਾ ਕੀਤੀ।

ਭਾਰਤ ਦੀ ਆਜ਼ਾਦੀ ਦੇ 75ਵੇਂ ਵਰ੍ਹੇ ਦੌਰਾਨ 'ਦਿ ਟ੍ਰਿਬਿਊਨ' ਲਈ ਇਹ ਵਿਸ਼ੇਸ਼ ਮੌਕਾ ਆਜ਼ਾਦੀ ਲਈ ਸੰਘਰਸ਼ ਕਰਨ ਵਾਲੇ ਆਗੂਆਂ ਵੱਲੋਂ ਝੱਲੇ ਦੁੱਖ ਤਕਲੀਫ਼ਾਂ ਦੇ ਨਾਲ 'ਦਿ ਟ੍ਰਿਬਿਊਨ' ਵੱਲੋਂ ਤੈਅ ਕੀਤੇ ਲੰਬੇ ਤੇ ਬਿਖੜੇ ਪੈਂਡੇ ਨੂੰ ਚੇਤੇ ਕਰਨ ਦਾ ਵੇਲਾ ਹੈ। ਸਾਡੇ ਸਮਕਾਲੀਆਂ ਵਿਚੋਂ ਬਹੁਤ ਘੱਟ ਅਖ਼ਬਾਰੀ ਅਦਾਰਿਆਂ ਨੂੰ 'ਦਿ ਟ੍ਰਿਬਿਊਨ' ਵਾਂਗ ਬਸਤੀਵਾਦੀ ਹਾਕਮਾਂ ਦੇ ਜਬਰ ਦਾ ਸਾਹਮਣਾ ਕਰਨਾ ਪਿਆ। ਆਜ਼ਾਦੀ ਤੋਂ ਬਾਅਦ, ਅਖ਼ਬਾਰ ਨੂੰ ਵੀ ਆਪਣੇ ਪਾਠਕਾਂ ਵਾਂਗ ਹੀ ਦੇਸ਼ ਵੰਡ ਨਾਲ ਹੋਈ ਉਥਲ-ਪੁਥਲ ਨੂੰ ਝੱਲਣਾ ਪਿਆ ਅਤੇ ਉਜਾੜੇ ਦਾ ਸ਼ਿਕਾਰ ਹੋ ਕੇ ਆਪਣੇ ਲਈ ਨਵਾਂ ਘਰ ਤਲਾਸ਼ਣ ਵਾਸਤੇ ਮਜਬੂਰ ਹੋਣਾ ਪਿਆ। ਅੱਜ ਇਸ ਦਿਨ, ਅਸੀਂ ਇਸ ਮਹਾਨ ਅਖ਼ਬਾਰ ਦੇ ਮੂਲ ਸਿਧਾਂਤ ਹਮੇਸ਼ਾ 'ਲੋਕਾਂ ਦੀ ਆਵਾਜ਼' ਬਣੇ ਰਹਿਣ ਪ੍ਰਤੀ ਖ਼ੁਦ ਨੂੰ ਮੁੜ ਸਮਰਪਿਤ ਕਰਦੇ ਹਾਂ।ਐਨ.ਐਨ. ਵੋਹਰਾਪ੍ਰਧਾਨ, ਦਿ ਟ੍ਰਿਬਿਊਨ ਟਰੱਸਟ



Most Read

2024-09-23 10:26:46