Breaking News >> News >> The Tribune


ਵਿਕਾਸ ਪ੍ਰੋਗਰਾਮਾਂ ਤੇ ਸਨਅਤਾਂ ਦੀ ਭਾਈਵਾਲੀ ਨਾਲ ਰੁਜ਼ਗਾਰ ਵਧਾਉਣ ਦੀ ਯੋਜਨਾ


Link [2022-02-02 07:33:09]



ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਦੇਸ਼ ਦੇ ਨਾਗਰਿਕਾਂ ਨੂੰ ਆਨਲਾਈਨ ਢੰਗ ਨਾਲ ਹੁਨਰਮੰਦ ਕਰਨ ਤੇ ਹੁਨਰ ਸੁਧਾਰ ਜਾਂ ਹੁਨਰ ਨੂੰ ਉੱਚ ਮੁਕਾਮ 'ਤੇ ਲਿਜਾਣ ਲਈ ਡੀਈਐੱਸਐੱਚ-ਸਟੈਕ ਈ ਪੋਰਟਲ (ਹੁਨਰ ਤੇ ਰੁਜ਼ਗਾਰ ਲਈ ਡਿਜੀਟਲ ਈਕੋਸਿਸਟਮ) ਲਾਂਚ ਕੀਤਾ ਜਾਵੇਗਾ। ਵਿੱਤੀ ਵਰ੍ਹੇ 2022-23 ਲਈ ਕੇਂਦਰੀ ਬਜਟ 'ਚ ਸਿੱਖਿਆ ਖੇਤਰ ਲਈ ਕੁੱਲ 1.04 ਲੱਖ ਕਰੋੜ ਰੁਪਏ ਰੱਖੇ ਗਏ ਹਨ ਜੋ ਵਿੱਤੀ ਸਾਲ 2021-22 ਦੇ ਬਜਟ ਅਨੁਮਾਨ 'ਚ 93,224 ਕਰੋੜ ਰੁਪਏ ਅਤੇ ਸੋਧੇ ਹੋਏ ਅਨੁਮਾਨ 'ਚ 88,001 ਕਰੋੜ ਰੁਪਏ ਸਨ। ਸੰਸਦ 'ਚ ਬਜਟ ਪੇਸ਼ ਕਰਦਿਆਂ ਉਨ੍ਹਾਂ ਕਿਹਾ ਕਿ ਹੁਨਰ ਵਿਕਾਸ ਨੂੰ ਜਾਰੀ ਰੱਖਣ, ਸਥਿਰਤਾ ਤੇ ਰੁਜ਼ਗਾਰ ਦੇ ਮੌਕੇ ਕਾਇਮ ਰੱਖਣ ਲਈ ਸਨਅਤ ਨਾਲ ਮਿਲ ਕੇ ਚਲਾਏ ਜਾ ਰਹੇ ਪ੍ਰੋਗਰਾਮ ਤੇ ਭਾਈਵਾਲੀਆਂ ਨੂੰ ਵੀ ਨਵੇਂ ਸਿਰੇ ਤੋਂ ਹੁਲਾਰਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਐੱਨਐੱਸਕਿਊਐੱਫ (ਨੈਸ਼ਨਲ ਸਕਿੱਲ ਕੁਆਲੀਫਿਕੇਸ਼ਨ ਫਰੇਮਵਰਕ) ਨੂੰ ਸਨਅਤ ਦੀਆਂ ਲੋੜਾਂ ਨਾਲ ਜੋੜਿਆ ਜਾਵੇਗਾ। ਸੀਤਾਰਾਮਨ ਨੇ ਐਲਾਨ ਕੀਤਾ ਕਿ ਵਿਗਿਆਨ ਤੇ ਗਣਿਤ ਲਈ 750 ਵਰਚੁਅਲ ਲੈਬਾਂ ਦੇ ਨਾਲ ਨਾਲ ਵਾਤਾਵਰਨ ਨਾਲ ਸਬੰਧਤ 75 ਈ-ਲੈਬਾਂ ਵੀ ਸਾਲ 2022-23 ਦੌਰਾਨ ਸਥਾਪਤ ਕੀਤੀਆਂ ਜਾਣਗੀਆਂ ਤਾਂ ਜੋ ਰਚਨਾਤਮਕਤਾ ਤੇ ਆਲੋਚਨਾਤਮਕ ਸੋਚ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਡੀਈਐੱਸਐੱਸ ਈ-ਪੋਰਟਲ ਬਾਰੇ ਗੱਲ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਇਸ ਪੋਰਟਲ ਦਾ ਮਕਸਦ ਦੇਸ਼ ਦੇ ਲੋਕਾਂ ਨੂੰ ਆਨਲਾਈਨ ਸਿਖਲਾਈ ਰਾਹੀਂ ਹੁਨਰਮੰਦ ਕਰਨਾ ਅਤੇ ਹੁਨਰ ਸੁਧਾਰ ਜਾਂ ਉੱਚ ਹੁਨਰ ਵੱਲ ਲਿਜਾਣਾ ਹੈ। ਉਨ੍ਹਾਂ ਕਿਹਾ ਕਿ ਵੱਖ ਵੱਖ ਐਪਲੀਕੇਸ਼ਨਾਂ ਰਾਹੀਂ ਡਰੋਨ ਸ਼ਕਤੀ ਦੀ ਸਹੂਲਤ ਦੇਣ ਅਤੇ ਡਰੋਨ-ਏਐੱਸ-ਏ-ਸਰਵਿਸ (ਡੀਆਰਏਏਐੱਸ) ਲਈ ਸਟਾਰਟਅੱਪ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਸਾਰੇ ਰਾਜਾਂ ਦੀਆਂ ਚੋਣਵੀਆਂ ਆਈਆਈਟੀ ਸੰਸਥਾਵਾਂ 'ਚ ਹੁਨਰ ਵਿਕਾਸ ਲਈ ਕੋਰਸ ਸ਼ੁਰੂ ਕੀਤੇ ਜਾਣਗੇ। -ਪੀਟੀਆਈ



Most Read

2024-09-23 10:36:50