Breaking News >> News >> The Tribune


ਵਪਾਰੀ ਸੰਗਠਨ ਵੱਲੋਂ ਬਜਟ ਵਿਆਪਕ ਤੇ ਪ੍ਰਗਤੀਸ਼ੀਲ ਕਰਾਰ


Link [2022-02-02 07:33:09]



ਨਵੀਂ ਦਿੱਲੀ: ਕਨਫੈਡਰੇਸ਼ਨ ਆਫ਼ ਆਲ ਇੰਡੀਆ ਟਰੇਡਰਜ਼ ਦੇ ਰਾਸ਼ਟਰੀ ਪ੍ਰਧਾਨ ਬੀਸੀ ਭਾਰਤੀ ਤੇ ਪ੍ਰਵੀਨ ਖੰਡੇਲਵਾਲ ਨੇ ਅੱਜ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਅੱਜ ਪੇਸ਼ ਕੀਤਾ ਗਿਆ ਕੇਂਦਰੀ ਬਜਟ ਇੱਕ ਵਿਆਪਕ ਤੇ ਪ੍ਰਗਤੀਸ਼ੀਲ ਬਜਟ ਦਸਤਾਵੇਜ਼ ਹੈ ਜੋ ਕਿ ਇੱਕ ਢਾਂਚਾਗਤ ਢੰਗ ਨਾਲ ਹਰੇਕ ਖੇਤਰ ਦੇ ਵਿਕਾਸ ਨੂੰ ਯਕੀਨੀ ਬਣਾਉਂਦਾ ਹੈ ਜਦੋਂ ਕਿ ਵਪਾਰਕ ਅਤੇ ਛੋਟੇ ਪੈਮਾਨੇ ਦੇ ਉਦਯੋਗਾਂ, ਸਿਹਤ ਖੇਤਰ ਅਤੇ ਸੇਵਾਵਾਂ ਦੇ ਪੜਾਅਵਾਰ ਵਿਕਾਸ ਅਤੇ ਰੂਪ-ਰੇਖਾ, ਮਜ਼ਬੂਤ ਵਿਕਾਸ ਦੇ ਮਾਪਦੰਡ 'ਤੇ ਸਮੁੱਚੇ ਤੌਰ 'ਤੇ ਇਸ ਨੂੰ ਪੂਰੀ ਤਰ੍ਹਾਂ ਵਿਕਸਿਤ ਬਜਟ ਕਿਹਾ ਜਾ ਸਕਦਾ ਹੈ। ਵੱਖ-ਵੱਖ ਸੈਕਟਰਾਂ ਨਾਲ ਜੋੜਨ ਸਮੇਤ ਕਈ ਨਵੇਂ ਐਲਾਨਾਂ ਨਾਲ ਨਾ ਸਿਰਫ਼ ਛੋਟੀਆਂ ਨਿਰਮਾਣ ਇਕਾਈਆਂ ਨੂੰ ਲਾਭ ਹੋਵੇਗਾ, ਸਗੋਂ ਵਪਾਰੀਆਂ ਨੂੰ ਵੀ ਫਾਇਦਾ ਹੋਵੇਗਾ ਕਿਉਂਕਿ ਅਰਥਵਿਵਸਥਾ ਨੂੰ ਨਿਰਮਾਣ ਵਸਤਾਂ ਅਤੇ ਖ਼ਪਤਯੋਗ ਆਮਦਨੀ ਵਿੱਚ ਵਾਧੇ ਦਾ ਫਾਇਦਾ ਹੋਵੇਗਾ। -ਪੱਤਰ ਪ੍ਰੇਰਕ



Most Read

2024-09-23 10:34:58