Breaking News >> News >> The Tribune


ਕਨ੍ਹੱਈਆ ਕੁਮਾਰ ’ਤੇ ਕੈਮੀਕਲ ਸੁੱਟਣ ਦੀ ਕੋਸ਼ਿਸ਼


Link [2022-02-02 07:33:09]



ਲਖਨਊ, 1 ਫਰਵਰੀ

ਉੱਤਰ ਪ੍ਰਦੇਸ਼ ਕਾਂਗਰਸ ਕਮੇਟੀ ਦਫ਼ਤਰ 'ਚ ਕਨ੍ਹੱਈਆ ਕੁਮਾਰ 'ਤੇ ਇੱਕ ਨੌਜਵਾਨ ਨੇ ਕਥਿਤ ਤੌਰ 'ਤੇ ਕੈਮੀਕਲ ਸੁੱਟਣ ਦੀ ਕੋਸ਼ਿਸ਼ ਕੀਤੀ। ਪਾਰਟੀ ਦੇ ਸੂਤਰਾਂ ਨੇ ਦੱਸਿਆ ਕਿ ਕਿਸੇ ਨੂੰ ਨੁਕਸਾਨ ਪਹੁੰਚਣ ਤੋਂ ਪਹਿਲਾਂ ਹੀ ਪਾਰਟੀ ਵਰਕਰਾਂ ਨੇ ਮੁਲਜ਼ਮ ਨੂੰ ਫੜ ਲਿਆ। ਕਨ੍ਹੱਈਆ ਕੁਮਾਰ ਪਾਰਟੀ ਵੱਲੋਂ ਕਰਵਾਏ ਗਏ ਪ੍ਰੋਗਰਾਮ 'ਯੁਵਾ ਸੰਸਦ' ਨੂੰ ਸੰਬੋਧਨ ਕਰਨ ਲਈ ਯੂਪੀ ਕਾਂਗਰਸ ਦੇ ਦਫ਼ਤਰ ਆਏ ਸਨ। ਪਾਰਟੀ ਦੇ ਇੱਕ ਆਗੂ ਨੇ ਪਛਾਣ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਦੇਵਾਂਸ਼ ਵਾਜਪਾਈ ਨਾਂ ਦੇ ਇੱਕ ਨੌਜਵਾਨ ਨੇ ਕਨ੍ਹੱਈਆ ਕੁਮਾਰ 'ਤੇ ਕੈਮੀਕਲ ਸੁੱਟਣ ਦੀ ਕੋਸ਼ਿਸ਼ ਕੀਤੀ ਪਰ ਯੂਥ ਕਾਂਗਰਸ ਤੇ ਐੱਨਐੱਸਯੂਆਈ ਦੇ ਅਹੁਦੇਦਾਰਾਂ ਨੇ ਉਸ ਨੂੰ ਫੜ ਲਿਆ। -ਪੀਟੀਆਈ



Most Read

2024-09-23 10:28:02