World >> The Tribune


ਅਮਰੀਕੀ ਰਾਜਦੂਤ ਵੱਲੋਂ ਜਾਪਾਨ ਦੀ ਹਮਾਇਤ ਦਾ ਵਾਅਦਾ


Link [2022-02-02 06:53:00]



ਟੋਕੀਓ, 1 ਫਰਵਰੀ

ਟੋਕੀਓ ਲਈ ਅਮਰੀਕਾ ਦੇ ਨਵੇਂ ਰਾਜਦੂਤ ਰੈਹਮ ਇਮੈਨੁਅਲ ਨੇ ਅੱਜ ਕਿਹਾ ਕਿ ਵਾਸ਼ਿੰਗਟਨ ਖੇਤਰੀ ਮਸਲਿਆਂ 'ਤੇ ਜਾਪਾਨ ਨਾਲ ਮਿਲ ਕੇ ਕੰਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਮੈਨੁਅਲ ਅੱਜ ਜਪਾਨ ਦੇ ਵਿਦੇਸ਼ ਮੰਤਰੀ ਯੋਸ਼ੀਮਾਸਾ ਹਾਯਾਸ਼ੀ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਉੱਤਰੀ ਕੋਰੀਆ ਵੱਲੋਂ ਵਧਾਈ ਜਾ ਰਹੀ ਮਿਜ਼ਾਈਲ ਸ਼ਕਤੀ ਅਤੇ ਚੀਨ ਵੱਲੋਂ ਏਸ਼ੀਆ ਪ੍ਰਸ਼ਾਂਤ ਖਿੱਤੇ 'ਚ ਵਧਾਈ ਗਈ ਸਰਗਰਮੀ 'ਤੇ ਵਿਚਾਰ ਵਟਾਂਦਰਾ ਕੀਤਾ। ਇਮੈਨੁਅਲ ਨੇ ਕਿਹਾ, 'ਖੇਤਰੀ ਚੁਣੌਤੀਆਂ ਨਾਲ ਨਜਿੱਠਣ ਤੇ ਹਿੰਦ-ਪ੍ਰਸ਼ਾਂਤ ਨੂੰ ਮੁਕਤ ਤੇ ਖੁੱਲ੍ਹਾ ਖੇਤਰ ਬਣਾਉਣ ਲਈ ਅਮਰੀਕਾ, ਜਪਾਨ ਨਾਲ ਮਿਲ ਕੇ ਕੰਮ ਕਰਨ ਲਈ ਵਚਨਬੱਧ ਹੈ।' ਅਮਰੀਕੀ ਦੂਤ ਨੇ ਖੇਤਰ 'ਚ ਆਪਣਾ ਪ੍ਰਭਾਵ ਵਧਾਉਣ ਲਈ ਚੀਨ ਵੱਲੋਂ ਵਰਤੇ ਜਾ ਰਹੇ ਢੰਗ-ਤਰੀਕਿਆਂ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਉੱਤਰੀ ਕੋਰੀਆ ਮਿਜ਼ਾਈਲਾਂ ਦੀ ਸਮਰੱਥਾ ਦਾ ਪ੍ਰੀਖਣ ਕਰਕੇ ਖੇਤਰੀ ਸਥਿਰਤਾ ਤੇ ਆਲਮੀ ਭਾਈਚਾਰੇ ਦੇ ਸਬਰ ਦੀ ਅਜ਼ਮਾਇਸ਼ ਕਰ ਰਿਹਾ ਹੈ। -ਏਪੀ



Most Read

2024-09-21 15:43:43