World >> The Tribune


ਗੈਸ ਲੀਕ ਹੋਣ ਕਾਰਨ ਮਿਸਰ ’ਚ ਪਰਿਵਾਰ ਦੇ ਸੱਤ ਜੀਆਂ ਦੀ ਮੌਤ


Link [2022-02-02 06:53:00]



ਕਾਹਿਰਾ, 1 ਫਰਵਰੀ

ਮਿਸਰ ਦੇ ਕਾਹਿਰਾ ਵਿਚ ਇਕ ਘਰ ਵਿਚ ਗੈਸ ਲੀਕ ਹੋਣ ਕਾਰਨ ਇਕੋ ਪਰਿਵਾਰ ਦੇ ਸੱਤ ਮੈਂਬਰਾਂ ਦੀ ਮੌਤ ਹੋ ਗਈ। ਪੁਲੀਸ ਰਿਪੋਰਟ ਮੁਤਾਬਕ ਇਹ ਘਟਨਾ ਮਿਸਰ ਦੀ ਰਾਜਧਾਨੀ ਸ਼ਰਾਬੀਆ ਦੇ ਇਲਾਕੇ ਵਿਚ ਵਾਪਰੀ। ਇਸ ਘਟਨਾ ਦੌਰਾਨ ਪਰਿਵਾਰ ਦੇ 13 ਤੋਂ 26 ਸਾਲ ਉਮਰ ਤੱਕ ਦੇ ਪੰਜ ਬੱਚਿਆਂ ਸਣੇ ਉਨ੍ਹਾਂ ਦੇ ਮਾਪਿਆਂ ਦੀ ਦਮ ਘੁਟਣ ਕਾਰਨ ਮੌਤ ਹੋ ਗਈ। ਮਿਸਰ ਵਿਚ ਕਦੇ-ਕਦੇ ਅੱਗ ਲੱਗਣ ਅਤੇ ਗੈਸ ਲੀਕ ਹੋਣ ਦੀਆਂ ਘਟਨਾਵਾਂ ਵਾਪਰਦੀਆਂ ਹਨ। 10 ਕਰੋੜ ਦੀ ਆਬਾਦੀ ਵਾਲੇ ਇਸ ਦੇਸ਼ ਵਿਚ ਖਾਸ ਤੌਰ 'ਤੇ ਝੁੱਗੀਆਂ ਵਾਲੇ ਕਸਬਿਆਂ ਅਤੇ ਗ਼ਰੀਬ ਖੇਤਰਾਂ ਵਿਚ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ, ਜਿਸ ਕਰ ਕੇ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ। ਪਿਛਲੇ ਮਹੀਨੇ ਵੀ ਕੈਰੋ ਦੇ ਫੈਸਲ ਇਲਾਕੇ ਵਿੱਚ ਇਕ ਘਰ ਨੂੰ ਅੱਗ ਲੱਗਣ ਕਾਰਨ ਚਾਰ ਬੱਚਿਆਂ ਦੀ ਮੌਤ ਹੋ ਗਈ ਸੀ। -ਏਪੀ



Most Read

2024-09-21 15:53:46