Economy >> The Tribune


ਮੁਲਾਜ਼ਮ ਤੇ ਮੱਧ ਵਰਗ ਨਾਲ ਵਿਸ਼ਵਾਸਘਾਤ ਕੀਤਾ: ਕਾਂਗਰਸ


Link [2022-02-01 22:33:22]



ਨਵੀਂ ਦਿੱਲੀ, 1 ਫਰਵਰੀ

ਕੇਂਦਰ ਵੱਲੋਂ ਬਜਟ ਪੇਸ਼ ਕਰਨ ਤੋਂ ਬਾਅਦ ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਸਰਕਾਰ ਦੇਸ਼ ਦੇ ਤਨਖਾਹਦਾਰ ਵਰਗ ਅਤੇ ਮੱਧ ਵਰਗ ਨੂੰ ਰਾਹਤ ਨਾ ਦੇ ਕੇ ਉਨ੍ਹਾਂ ਨਾਲ 'ਧੋਖਾ' ਕੀਤਾ ਹੈ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ, 'ਭਾਰਤ ਦਾ ਤਨਖਾਹਦਾਰ ਵਰਗ ਅਤੇ ਮੱਧ ਵਰਗ ਮਹਾਮਾਰੀ ਦੇ ਇਸ ਦੌਰ ਵਿੱਚ ਤਨਖਾਹਾਂ ਵਿੱਚ ਹਰ ਪਾਸਿਓਂ ਕਟੌਤੀ ਅਤੇ ਮਹਿੰਗਾਈ ਵਿੱਚ ਰਾਹਤ ਦੀ ਉਮੀਦ ਕਰ ਰਿਹਾ ਸੀ। ਵਿੱਤ ਮੰਤਰੀ ਅਤੇ ਪ੍ਰਧਾਨ ਮੰਤਰੀ ਨੇ ਆਪਣੇ ਸਿੱਧੇ ਟੈਕਸ ਨਾਲ ਸਬੰਧਤ ਕਦਮਾਂ ਨਾਲ ਇਨ੍ਹਾਂ ਵਰਗਾਂ ਨੂੰ ਇੱਕ ਵਾਰ ਫਿਰ ਨਿਰਾਸ਼ ਕੀਤਾ ਹੈ।' ਉਨ੍ਹਾਂ ਦੋਸ਼ ਲਾਇਆ ਕਿ ਇਹ ਤਨਖਾਹਦਾਰ ਵਰਗ ਅਤੇ ਮੱਧ ਵਰਗ ਨਾਲ ਵਿਸ਼ਵਾਸਘਾਤ ਹੈ। ਸੁਰਜੇਵਾਲਾ ਨੇ ਇਹ ਵੀ ਪੁੱਛਿਆ ਕਿ ਕੀ ਸਰਕਾਰ ਨੇ 'ਕ੍ਰਿਪਟੋ ਕਰੰਸੀ' ਤੋਂ ਹੋਣ ਵਾਲੀ ਆਮਦਨ 'ਤੇ ਟੈਕਸ ਲਗਾ ਕੇ ਬਿੱਲ ਲਿਆਏ ਬਿਨਾਂ 'ਕ੍ਰਿਪਟੋ ਕਰੰਸੀ' ਨੂੰ ਕਾਨੂੰਨੀ ਰੂਪ ਦਿੱਤਾ ਹੈ?ਕੇਂਦਰ ਵੱਲੋਂ ਪੇਸ਼ ਬਜਟ ਦੀ ਵਿਰੋਧੀ ਧਿਰਾਂ ਨੇ ਆਲੋਚਨਾ ਕੀਤੀ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕੀਤਾ, 'ਮੋਦੀ ਸਰਕਾਰ ਦੇ ਬਜਟ 'ਚ ਕੁਝ ਵੀ ਨਹੀਂ ਹੈ। ਮੱਧ ਵਰਗ, ਤਨਖਾਹਦਾਰ ਵਰਗ, ਗਰੀਬ ਅਤੇ ਸਾਧਨ ਵਿਹੂਣੇ ਵਰਗਾਂ, ਨੌਜਵਾਨਾਂ, ਕਿਸਾਨਾਂ ਲਈ ਕੁਝ ਨਹੀਂ ਹੈ।' ਸੀਪੀਆਈ (ਐੱਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਟਵੀਟ ਕੀਤਾ, 'ਬਜਟ ਕਿਸ ਲਈ ਹੈ? ਸਭ ਤੋਂ ਅਮੀਰ 10 ਫੀਸਦੀ ਭਾਰਤੀਆਂ ਕੋਲ ਦੇਸ਼ ਦੀ ਕੁੱਲ ਦੌਲਤ ਦਾ 75 ਫੀਸਦੀ ਹਿੱਸਾ ਹੈ। ਹੇਠਲੇ 60 ਫੀਸਦੀ ਲੋਕਾਂ ਕੋਲ ਸਿਰਫ ਪੰਜ ਫੀਸਦੀ ਸੰਪਤੀ ਹੈ। ਮਹਾਮਾਰੀ ਦੌਰਾਨ ਸਭ ਤੋਂ ਵੱਧ ਮੁਨਾਫਾ ਕਮਾਉਣ ਵਾਲਿਆਂ 'ਤੇ ਜ਼ਿਆਦਾ ਟੈਕਸ ਕਿਉਂ ਨਹੀਂ ਲਗਾਇਆ ਗਿਆ?' ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਟਵੀਟ ਕੀਤਾ, 'ਬੇਰੁਜ਼ਗਾਰੀ ਅਤੇ ਮਹਿੰਗਾਈ ਨਾਲ ਜੂਝ ਰਹੇ ਆਮ ਲੋਕਾਂ ਲਈ ਬਜਟ 'ਚ ਕੁਝ ਨਹੀਂ ਹੈ।'



Most Read

2024-09-20 04:43:48