World >> The Tribune


ਸਲਾਮਤੀ ਪਰਿਸ਼ਦ ’ਚ ਰੂਸ, ਅਮਰੀਕਾ ਤੇ ਯੂਕਰੇਨ ਆਹਮੋ-ਸਾਹਮਣੇ


Link [2022-02-01 08:53:57]



ਸੰਯੁਕਤ ਰਾਸ਼ਟਰ, 31 ਜਨਵਰੀ

ਰੂਸ ਵੱਲੋਂ ਯੂਕਰੇਨ ਖ਼ਿਲਾਫ਼ ਕਾਰਵਾਈ ਲਈ ਸਰਹੱਦ 'ਤੇ ਜਮ੍ਹਾਂ ਕੀਤੀ ਗਈ ਫ਼ੌਜ ਦੇ ਮੁੱਦੇ ਨੂੰ ਲੈ ਕੇ ਪਹਿਲੀ ਵਾਰ ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ਦੀ ਬੈਠਕ ਹੋ ਰਹੀ ਹੈ। ਬੈਠਕ ਦੌਰਾਨ ਰੂਸ, ਅਮਰੀਕਾ ਅਤੇ ਯੂਕਰੇਨ ਆਹਮੋ-ਸਾਹਮਣੇ ਹੋਣਗੇ। ਅਮਰੀਕੀ ਸਫ਼ੀਰ ਲਿੰਡਾ ਥੌਮਸ ਗ੍ਰੀਨਫੀਲਡ ਨੇ ਕਿਹਾ ਕਿ ਰੂਸ ਦੀ ਕਾਰਵਾਈ ਕੌਮਾਂਤਰੀ ਸ਼ਾਂਤੀ ਅਤੇ ਸੁਰੱਖਿਆ ਲਈ ਖ਼ਤਰਾ ਹੈ ਅਤੇ ਇਹ ਸੰਯੁਕਤ ਰਾਸ਼ਟਰ ਚਾਰਟਰ ਦੀ ਉਲੰਘਣਾ ਵੀ ਹੈ। ਉਨ੍ਹਾਂ ਕਿਹਾ ਕਿ ਸਲਾਮਤੀ ਪਰਿਸ਼ਦ ਦੇ ਮੈਂਬਰਾਂ ਨੂੰ ਤੱਥਾਂ ਦੀ ਪੜਤਾਲ ਕਰਨੀ ਚਾਹੀਦੀ ਹੈ ਅਤੇ ਇਸ ਬਾਰੇ ਵਿਚਾਰ ਕਰਨਾ ਚਾਹੀਦਾ ਹੈ ਕਿ ਯੂਕਰੇਨ, ਰੂਸ ਅਤੇ ਯੂਰੋਪ ਲਈ ਦਾਅ 'ਤੇ ਕੀ ਕੁਝ ਲੱਗਾ ਹੋਇਆ ਹੈ। ਰੂਸ ਦੇ ਸੰਯੁਕਤ ਰਾਸ਼ਟਰ 'ਚ ਡਿਪਟੀ ਸਫ਼ੀਰ ਦਮਿਤਰੀ ਪੋਲੀਐਂਸਕੀ ਨੇ ਨਾਰਾਜ਼ਗੀ ਭਰਿਆ ਟਵੀਟ ਕਰਦਿਆਂ ਕਿਹਾ ਕਿ ਪਹਿਲਾਂ ਇਹ ਕਦੇ ਨਹੀਂ ਹੋਇਆ ਕਿ ਸਲਾਮਤੀ ਪਰਿਸ਼ਦ ਦੇ ਕਿਸੇ ਮੈਂਬਰ ਨੇ ਆਧਾਰਹੀਣ ਦੋਸ਼ਾਂ ਅਤੇ ਧਾਰਨਾਵਾਂ 'ਤੇ ਵਿਚਾਰ ਵਟਾਂਦਰੇ ਦੀ ਤਜਵੀਜ਼ ਦਿੱਤੀ ਹੋਵੇ। ਉਨ੍ਹਾਂ ਆਸ ਜਤਾਈ ਕਿ ਸਲਾਮਤੀ ਪਰਿਸ਼ਦ ਦੇ ਹੋਰ ਮੈਂਬਰ ਇਸ ਦੀ ਹਮਾਇਤ ਨਹੀਂ ਕਰਨਗੇ। ਮੀਟਿੰਗ ਨੂੰ ਬਲਾਕ ਕਰਨ ਲਈ ਰੂਸ ਵੋਟਿੰਗ ਦੀ ਮੰਗ ਕਰ ਸਕਦਾ ਹੈ ਅਤੇ ਉਸ ਨੂੰ ਹਮਾਇਤ ਲਈ 15 'ਚੋਂ 9 ਮੈਂਬਰਾਂ ਦੀ ਲੋੜ ਹੋਵੇਗੀ। -ਏਪੀ



Most Read

2024-09-21 15:58:15