World >> The Tribune


ਜਰਮਨੀ ਵਿਚ ਦੋ ਪੁਲੀਸ ਅਧਿਕਾਰੀਆਂ ਦੀ ਗੋਲੀ ਮਾਰ ਕੇ ਹੱਤਿਆ


Link [2022-02-01 08:53:57]



ਬਰਲਿਨ, 31 ਜਨਵਰੀ

ਪੱਛਮੀ ਜਰਮਨੀ ਵਿਚ ਅੱਜ ਤੜਕੇ ਨਿਯਮਤ ਗਸ਼ਤ 'ਤੇ ਨਿਕਲੇ ਦੋ ਪੁਲੀਸ ਅਧਿਕਾਰੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਕੈਸਰਸਲੌਟਰਨ ਪੁਲੀਸ ਨੇ ਇਕ ਬਿਆਨ ਵਿਚ ਦੱਸਿਆ ਕਿ ਘਟਨਾ ਅੱਜ ਤੜਕੇ ਕਰੀਬ 4.20 ਵਜੇ ਕੁਸੇਲ ਕੋਲ ਵਾਹਨਾਂ ਦੀ ਜਾਂਚ ਦੌਰਾਨ ਵਾਪਰੀ। ਉਨ੍ਹਾਂ ਕਿਹਾ ਕਿ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਪੁਲੀਸ ਦੇ ਤਰਜਮਾਨ ਬਰਨਹਾਰਡ ਕ੍ਰਿਸਟੀਅਨ ਐਰਫੋਰਟ ਨੇ 'ਐੱਨ-ਟੀਵੀ' ਟੈਲੀਵਿਜ਼ਨ ਨੂੰ ਦੱਸਿਆ ਕਿ 24 ਸਾਲਾ ਮਹਿਲਾ ਪੁਲੀਸ ਅਧਿਕਾਰੀ ਅਤੇ 29 ਸਾਲਾ ਪੁਰਸ਼ ਪੁਲੀਸ ਅਧਿਕਾਰੀ ਨੂੰ ਗੋਲੀ ਮਾਰੀ ਗਈ ਹੈ। ਪੁਲੀਸ ਨੇ ਕੁਸੇਲ ਖੇਤਰ ਵਿਚ ਚਾਲਕਾਂ ਨੂੰ ਕਿਸੇ ਲਈ ਵੀ ਵਾਹਨ ਨਾ ਰੋਕਣ ਦੀ ਅਪੀਲ ਕੀਤੀ। ਪੁਲੀਸ ਨੇ ਬਾਅਦ 'ਚ ਮਾਮਲੇ ਦੇ ਦੋ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਿਲਆ ਹੈ। -ਏਪੀ



Most Read

2024-09-21 15:45:57