World >> The Tribune


ਬਸੰਤ ਦਾ ਤਿਓਹਾਰ ਮਨਾਉਣ ਲਈ ਚੀਨ ਹਫ਼ਤੇ ਲਈ ਬੰਦ


Link [2022-02-01 08:53:57]



ਪੇਈਚਿੰਗ, 31 ਜਨਵਰੀ

ਚੀਨ ਬਸੰਤ ਦਾ ਤਿਓਹਾਰ ਮਨਾਉਣ ਲਈ ਅੱਜ ਤੋਂ ਇਕ ਹਫ਼ਤੇ ਲਈ ਬੰਦ ਹੋ ਗਿਆ ਹੈ। ਇਸ ਦੌਰਾਨ ਚੀਨੀ ਲੋਕ ਜਿੱਥੇ ਪੁਰਾਣੇ ਸਾਲ (ਲੂਨਰ ਯੀਅਰ ਆਫ਼ ਦਿ ਆਕਸ) ਨੂੰ ਅਲਵਿਦਾ ਕਹਿਣਗੇ ਉੱਥੇ ਹੀ ਨਵੇਂ ਸਾਲ (ਦਿ ਨਿਊ ਯੀਅਰ ਆਫ਼ ਦਿ ਟਾਈਗਰ) ਦਾ ਸਵਾਗਤ ਕਰਨਗੇ।

ਚੀਨੀ ਲੋਕਾਂ ਨੂੰ ਬਸੰਤ ਦੇ ਤਿਓਹਾਰ ਸਬੰਧੀ ਦਿੱਤੇ ਗੲੇ ਆਪਣੇ ਸੁਨੇਹੇ ਵਿਚ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਰਾਸ਼ਟਰ ਦੇ ਪੁਨਰ-ਨਿਰਮਾਣ ਵੱਲ ਅੱਗੇ ਵਧਣ ਵਿਚ ਦੇਸ਼ ਦੀ ਏਕਤਾ ਦੀ ਅਹਿਮੀਅਤ ਦਾ ਜ਼ਿਕਰ ਕੀਤਾ। ਚੀਨੀ ਰਾਸ਼ੀ ਕੈਲੰਡਰ ਮੁਤਾਬਕ ਪਿਛਲਾ ਸਾਲ ਦਿ ਯੀਅਰ ਆਫ਼ ਦਿ ਆਕਸ ਸੋਮਵਾਰ ਨੂੰ ਖ਼ਤਮ ਹੋ ਰਿਹਾ ਹੈ ਅਤੇ ਨਵਾਂ ਸਾਲ ਦਿ ਯੀਅਰ ਆਫ਼ ਦਿ ਟਾਈਗਰ ਪਹਿਲੀ ਫਰਵਰੀ 2022 ਤੋਂ ਸ਼ੁਰੂ ਹੋ ਕੇ 21 ਜਨਵਰੀ 2023 ਤੱਕ ਚੱਲੇਗਾ।

ਚੀਨੀ ਸੱਭਿਆਚਾਰ ਵਿਚ ਬਾਘ ਬਹਾਦੁਰੀ, ਜੋਸ਼ ਅਤੇ ਤਾਕਤ ਦਾ ਪ੍ਰਤੀਕ ਹੈ ਜੋ ਕਿ ਲੋਕਾਂ ਨੂੰ ਮੁਸੀਬਤਾਂ 'ਚੋਂ ਕੱਢ ਸਕਦਾ ਹੈ ਅਤੇ ਇਸ ਨੂੰ ਸ਼ੁਭ ਮੰਨਿਆ ਜਾਂਦਾ ਹੈ। ਬਾਘ 12 ਚੀਨੀ ਰਾਸ਼ੀ ਚਿੰਨ੍ਹਾਂ ਵਿੱਚੋਂ ਤੀਜੇ ਨੰਬਰ ਦਾ ਚਿੰਨ੍ਹ ਹੈ। ਇਨ੍ਹਾਂ ਰਾਸ਼ੀ ਚਿੰਨ੍ਹਾਂ ਵਿਚ ਚੂਹਾ, ਬਲ਼ਦ, ਖਰਗੋਸ਼, ਡਰੈਗਨ, ਸੱਪ, ਘੋੜਾ, ਬੱਕਰੀ, ਬਾਂਦਰ, ਕੁੱਕੜ, ਕੁੱਤਾ ਅਤੇ ਸੂਰ ਵੀ ਸ਼ਾਮਲ ਹਨ।

ਲੋਕਧਾਰਾ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਚੀਨੀ ਲੋਕ ਬਾਘ ਨੂੰ ਇਸ ਦੀ ਤਾਕਤ ਕਰ ਕੇ ਕਾਫੀ ਪਸੰਦ ਕਰਦੇ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਦਿ ਯੀਅਰ ਆਫ਼ ਟਾਈਗਰ ਸ਼ੁਭ ਹੋਵੇਗਾ। ਬਸੰਤ ਦਾ ਤਿਓਹਾਰ ਸਾਲ ਵਿਚ ਇਕ ਵਾਰ ਮਨਾਇਆ ਜਾਂਦਾ ਹੈ। ਇਸ ਦੌਰਾਨ ਦੁਨੀਆ ਦੇ ਵੱਖ-ਵੱਖ ਕੋਨਿਆਂ 'ਚ ਰਹਿੰਦੇ ਚੀਨੀ ਲੋਕ ਪਰਿਵਾਰਾਂ ਨਾਲ ਇਹ ਤਿਓਹਾਰ ਮਨਾਉਣ ਲਈ ਪਿੰਡਾਂ ਤੇ ਸ਼ਹਿਰਾਂ ਨੂੰ ਜਾਂਦੇ ਹਨ। -ਪੀਟੀਆਈ



Most Read

2024-09-21 15:32:32