Breaking News >> News >> The Tribune


ਕਸ਼ਮੀਰ ਵਿੱਚ ਠੰਢ ਤੋਂ ਕੁਝ ਰਾਹਤ ਮਿਲੀ


Link [2022-02-01 07:53:15]



ਸ੍ਰੀਨਗਰ, 31 ਜਨਵਰੀ

ਮੁੱਖ ਅੰਸ਼

40 ਦਿਨ ਦੀ ਹੱਡ ਚੀਰਵੀਂ ਠੰਢ ਵਾਲਾ ਸਮਾਂ ਖ਼ਤਮ ਮੌਸਮ ਵਿਭਾਗ ਵੱਲੋਂ ਮੀਂਹ ਅਤੇ ਬਰਫ਼ ਪੈਣ ਦੀ ਪੇਸ਼ੀਨਗੋਈ

ਕਹਿਰਾਂ ਦੀ ਠੰਢ ਵਾਲੇ 'ਚਿੱਲਾ-ਏ-ਕਲਾਂ' ਦੇ ਖ਼ਤਮ ਹੋਣ ਮਗਰੋਂ ਕਸ਼ਮੀਰ ਦੇ ਘੱਟੋ ਘੱਟ ਤਾਪਮਾਨ 'ਚ ਸੁਧਾਰ ਨਜ਼ਰ ਆਇਆ ਹੈ। ਉਂਜ ਵਾਦੀ 'ਚ ਐਤਵਾਰ ਰਾਤ ਤਾਪਮਾਨ ਜਮਾਅ ਬਿੰਦੂ ਤੋਂ ਹੇਠਾਂ ਦਰਜ ਹੋਇਆ। ਇਸ ਵਾਰ ਚਿੱਲਾ-ਏ-ਕਲਾਂ ਦੌਰਾਨ ਪਿਛਲੇ ਸਾਲ ਜਿੰਨੀ ਜ਼ੋਰਦਾਰ ਠੰਢ ਨਹੀਂ ਪਈ।

ਇਸ ਦੌਰਾਨ ਬਰਫ਼ਬਾਰੀ ਵੀ ਬਹੁਤ ਘੱਟ ਹੋਈ ਹੈ। ਚਿੱਲਾ-ਏ-ਕਲਾਂ ਦਾ ਸਮਾਂ ਬੀਤ ਜਾਣ ਮਗਰੋਂ ਹੁਣ 20 ਦਿਨ ਦਾ 'ਚਿੱਲਾ-ਏ-ਖੁਰਦ' ਸ਼ੁਰੂ ਹੋ ਗਿਆ ਹੈ। ਕਸ਼ਮੀਰ 'ਚ ਸੀਤ ਲਹਿਰ ਜਾਰੀ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਅਗਲੇ 24 ਘੰਟਿਆਂ 'ਚ ਕੁਝ ਥਾਵਾਂ 'ਤੇ ਮੀਂਹ ਜਾਂ ਬਰਫ਼ ਪੈਣ ਦੀ ਸੰਭਾਵਨਾ ਹੈ। ਜੰਮੂ ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਸ੍ਰੀਨਗਰ 'ਚ ਤਾਪਮਾਨ ਮਨਫ਼ੀ 1.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਬੀਤੀ ਰਾਤ ਨਾਲੋਂ ਮਨਫ਼ੀ 2.3 ਡਿਗਰੀ ਸੈਲਸੀਅਸ ਜ਼ਿਆਦਾ ਰਿਹਾ। ਗੁਲਮਰਗ 'ਚ ਤਾਪਮਾਨ ਮਨਫ਼ੀ 6.6 ਡਿਗਰੀ ਰਿਹਾ ਜੋ ਬੀਤੀ ਰਾਤ ਦੇ ਮਨਫ਼ੀ 7.4 ਡਿਗਰੀ ਸੈਲਸੀਅਸ ਤੋਂ ਉਪਰ ਸੀ। ਉਧਰ ਪਹਿਲਗਾਮ 'ਚ ਪਾਰਾ ਮਨਫ਼ੀ 4.8 ਡਿਗਰੀ ਸੈਲਸੀਅਸ ਦਰਜ ਹੋਇਆ ਜੋ ਪਿਛਲੀ ਰਾਤ ਦੇ ਮਨਫ਼ੀ 7 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਰਿਹਾ। ਕਾਜ਼ੀਗੁੰਡ 'ਚ ਮਨਫ਼ੀ 2.8 ਅਤੇ ਕੁਪਵਾੜਾ 'ਚ ਮਨਫ਼ੀ 0.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਹੋਇਆ। -ਪੀਟੀਆਈ



Most Read

2024-09-23 10:27:53