Breaking News >> News >> The Tribune


ਯੂਪੀ ਵਿਚ ਬੱਸ ਹਾਦਸੇ ’ਚ ਛੇ ਹਲਾਕ


Link [2022-02-01 07:53:15]



ਕਾਨਪੁਰ (ਯੂਪੀ), 31 ਜਨਵਰੀ

ਇੱਥੇ ਬੱਸ ਦੇ ਡਰਾਈਵਰ ਵੱਲੋਂ ਕੰਟਰੋਲ ਗੁਆ ਦੇਣ ਮਗਰੋਂ ਵਾਪਰੇ ਹਾਦਸੇ ਕਾਰਨ ਛੇ ਜਣਿਆਂ ਦੀ ਮੌਤ ਹੋ ਗਈ ਅਤੇ ਕਈ ਜਣੇ ਜ਼ਖ਼ਮੀ ਹੋ ਗਏ। ਪੁਲੀਸ ਅਨੁਸਾਰ ਇੱਥੇ ਰੇਲ ਬਾਜ਼ਾਰ ਵਿਚ ਇੱਕ ਇਲੈਕਟ੍ਰਿਕ ਬੱਸ ਦੇ ਡਰਾਈਵਰ ਨੇ ਆਪਣਾ ਨਿਯੰਤਰਣ ਗੁਆ ਦਿੱਤਾ। ਇਸ ਕਾਰਨ ਬੱਸ ਨੇ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ।

ਮੌਕੇ 'ਤੇ ਹਾਜ਼ਰ ਲੋਕਾਂ ਅਨੁਸਾਰ ਐਤਵਾਰ ਰਾਤ ਨੂੰ ਡਰਾਈਵਰ ਬੱਸ ਨੂੰ ਸੜਕ ਦੇ ਗ਼ਲਤ ਪਾਸੇ ਚਲਾ ਰਿਹਾ ਸੀ। ਇਸ ਦੌਰਾਨ ਉਸ ਨੇ ਆਟੋ ਰਿਕਸ਼ਿਆਂ, ਮੋਟਰਸਾਈਕਲਾਂ, ਕਾਰਾਂ ਅਤੇ ਟਰੈਫਿਕ ਬੂਥ ਵਿਚ ਵੀ ਟੱਕਰ ਮਾਰੀ। ਉਨ੍ਹਾਂ ਕਿਹਾ ਕਿ ਇਸ ਮਗਰੋਂ ਬੱਸ ਦੀ ਟੱਕਰ ਇੱਕ ਟਰੱਕ ਨਾਲ ਹੋਈ ਜਿਸ ਮਗਰੋਂ ਬੱਸ ਖੜ੍ਹੀ।

ਪੁਲੀਸ ਅਨੁਸਾਰ ਬੱਸ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਡੀਸੀਪੀ ਪ੍ਰਮੋਦ ਕੁਮਾਰ ਨੇ ਇਸ ਹਾਦਸੇ ਵਿਚ ਛੇ ਜਣਿਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਇਸ ਦੌਰਾਨ ਜ਼ਖ਼ਮੀ ਹੋਏ ਛੇ ਜਣਿਆਂ ਵਿਚ ਚਾਰ ਜ਼ਖ਼ਮੀਆਂ ਨੂੰ ਕ੍ਰਿਸ਼ਨਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਜਦਕਿ ਬਾਕੀ ਦੋ ਜ਼ਖ਼ਮੀਆਂ ਨੂੰ ਲਾਲਾ ਲਾਜਪਤ ਰਾਏ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਹਾਦਸੇ ਵਿਚ ਕਈ ਕਾਰਾਂ ਅਤੇ ਮੋਟਰਸਾਈਕਲ ਵੀ ਨੁਕਸਾਨੇ ਗਏ ਹਨ।

ਇਸ ਘਟਨਾ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੁੱਖ ਮੰਤਰੀ ਯੋਗੀ ਅਤੇ ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। -ਪੀਟੀਆਈ



Most Read

2024-09-23 10:29:05