Breaking News >> News >> The Tribune


ਸੀਨੀਅਰ ਵਕੀਲ ਤੇ ਏਐੱਸਜੀ ਰੁਪਿੰਦਰ ਸਿੰਘ ਸੂਰੀ ਦਾ ਦੇਹਾਂਤ


Link [2022-02-01 07:53:15]



ਨਵੀਂ ਦਿੱਲੀ, 31 ਜਨਵਰੀ

ਸੀਨੀਅਰ ਵਕੀਲ ਅਤੇ ਵਧੀਕ ਸਾਲੀਸਿਟਰ ਜਨਰਲ (ਏਐਸਜੀ) ਰੁਪਿੰਦਰ ਸਿੰਘ ਸੂਰੀ ਦਾ ਸੋਮਵਾਰ ਨੂੰ ਇੱਥੇ ਦੇਹਾਂਤ ਹੋ ਗਿਆ। ਸ੍ਰੀ ਸੂਰੀ ਦੀ ਏਐਸਜੀ ਵਜੋਂ ਨਿਯੁਕਤੀ ਸਾਲ 2020 ਵਿਚ ਹੋਈ ਸੀ। ਉਨ੍ਹਾਂ ਦੇ ਪਰਿਵਾਰ ਵਿਚ ਸ੍ਰੀ ਸੂਰੀ ਦੀ ਪਤਨੀ ਗੁਰਵਿੰਦਰ ਸੂਰੀ ਅਤੇ ਧੀਆਂ ਸੁਰੁਚੀ ਅਤੇ ਸਿਮਰ ਹਨ। ਸ੍ਰੀ ਸੂਰੀ ਨੂੰ ਸਾਲ 2009 ਵਿਚ ਸੀਨੀਅਰ ਵਕੀਲ ਵਜੋਂ ਨਾਮਜ਼ਦ ਕੀਤਾ ਗਿਆ ਸੀ। ਉਨ੍ਹਾਂ ਨੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਅਤੇ ਸੁਪਰੀਮ ਕੋਰਟ ਐਡਵੋਕੇਟਸ ਆਨ ਰਿਕਾਰਡ ਐਸੋਸੀਏਸ਼ਨ ਦੇ ਪ੍ਰਧਾਨ ਵਜੋਂ ਵੀ ਕੰਮ ਕੀਤਾ ਸੀ। ਉਨ੍ਹਾਂ ਨੇ ਲਗਭਗ 15 ਸਾਲਾਂ ਤੱਕ ਪੰਜਾਬ ਲਈ ਸੁਪਰੀਮ ਕੋਰਟ ਵਿੱਚ ਸਥਾਈ ਵਕੀਲ (ਸਟੈਂਡਿੰਗ ਕਾਊਂਸਲ) ਵਜੋਂ ਕੰਮ ਕੀਤਾ। -ਪੀਟੀਆਈ



Most Read

2024-09-23 10:32:56