Breaking News >> News >> The Tribune


ਕਲਾਸਰੂਮ ’ਚ ਹਿਜਾਬ ਦੀ ਇਜਾਜ਼ਤ ਨਹੀਂ ਦੇਵੇਗਾ ਕਰਨਾਟਕ ਦਾ ਕਾਲਜ


Link [2022-02-01 07:53:15]



ਮੰਗਲੁਰੂ, 31 ਜਨਵਰੀ

ਉਡੁੱਪੀ (ਕਰਨਾਟਕ) ਦੇ ਕੁੜੀਆਂ ਦੇ ਸਰਕਾਰੀ ਪੀਯੂ ਕਾਲਜ ਨੇ ਹਿਜਾਬ ਪਹਿਨਣ ਵਾਲੀਆਂ ਵਿਦਿਆਰਥਣਾਂ ਨੂੰ ਜਮਾਤਾਂ ਵਿਚ ਬੈਠਣ ਤੋਂ ਰੋਕਣ ਬਾਰੇ ਹੁਕਮ ਜਾਰੀ ਕੀਤਾ ਹੈ। ਪ੍ਰਬੰਧਕਾਂ ਵੱਲੋਂ ਲਏ ਗਏ ਫ਼ੈਸਲੇ ਬਾਰੇ ਸੋਮਵਾਰ ਨੂੰ ਦੱਸਿਆ ਗਿਆ ਹੈ। ਉਡੁੱਪੀ ਦੇ ਵਿਧਾਇਕ ਤੇ ਕਾਲਜ ਦੀ ਵਿਕਾਸ ਅਥਾਰਿਟੀ ਦੇ ਪ੍ਰਧਾਨ ਕੇ. ਰਘੂਪਤੀ ਭੱਟ ਨੇ ਰੋਸ ਪ੍ਰਗਟਾ ਰਹੇ ਚਾਰ-ਪੰਜ ਵਿਦਿਆਰਥੀਆਂ ਨਾਲ ਮੀਟਿੰਗ ਤੋਂ ਬਾਅਦ ਇਹ ਫ਼ੈਸਲਾ ਲਿਆ ਹੈ। ਇਹ ਵਿਦਿਆਰਥੀ ਕਲਾਸਾਂ ਦਾ ਬਾਈਕਾਟ ਕਰ ਰਹੇ ਸਨ। ਭੱਟ ਨੇ ਕਿਹਾ ਕਿ ਕਲਾਸਰੂਮ ਵਿਚ ਵਿਦਿਆਰਥੀਆਂ ਨੂੰ ਹਿਜਾਬ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਜਿੱਥੇ ਸਿਰਫ਼ ਵਰਦੀ ਦੀ ਮਨਜ਼ੂਰੀ ਹੈ। ਲੜਕੀਆਂ ਦੇ ਮਾਪਿਆਂ ਨੂੰ ਵੀ ਫ਼ੈਸਲੇ ਬਾਰੇ ਜਾਣੂ ਕਰਵਾ ਦਿੱਤਾ ਗਿਆ ਹੈ। ਭੱਟ ਨੇ ਕਿਹਾ ਕਿ ਅੱਜ ਤੋਂ ਵਿਦਿਆਰਥੀਆਂ ਨੂੰ ਕਾਲਜ ਕੈਂਪਸ ਦੇ ਅੰਦਰ ਕੋਈ ਹੰਗਾਮਾ ਕਰਨ ਜਾਂ ਭੰਬਲਭੂਸਾ ਪੈਦਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸੰਗਠਨਾਂ ਦੇ ਨੁਮਾਇੰਦੇ ਤੇ ਮੀਡੀਆ ਕਰਮੀ ਵੀ ਕੈਂਪਸ ਦੇ ਅੰਦਰ ਨਹੀਂ ਆ ਸਕਣਗੇ। ਉਨ੍ਹਾਂ ਕਿਹਾ ਕਿ ਹੋਰਨਾਂ ਵਿਦਿਆਰਥੀਆਂ ਦੇ ਮਾਪਿਆਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿਉਂਕਿ ਪ੍ਰੀਖਿਆਵਾਂ ਨੇੜੇ ਹਨ। ਇਸ ਲਈ ਇਹ ਕਦਮ ਚੁੱਕੇ ਗਏ ਹਨ। ਵਿਧਾਇਕ ਨੇ ਕਿਹਾ ਕਿ ਜੇ ਵਿਦਿਆਰਥੀਆਂ ਜਾਂ ਉਨ੍ਹਾਂ ਦੇ ਮਾਪਿਆਂ ਨੂੰ ਕੋਈ ਮੁਸ਼ਕਲ ਹੈ ਤਾਂ ਉਹ ਇਸ ਬਾਰੇ ਡੀਸੀ ਨਾਲ ਗੱਲ ਕਰ ਸਕਦੇ ਹਨ। -ਪੀਟੀਆਈ



Most Read

2024-09-23 10:29:13