Breaking News >> News >> The Tribune


ਹਿੰਦੂ ਮਹਾਸਭਾ ਨੇ ਗੋਡਸੇ ਐਵਾਰਡ ਪ੍ਰਦਾਨ ਕੀਤੇ


Link [2022-02-01 07:53:15]



ਮੇਰਠ, 31 ਜਨਵਰੀ

ਇੱਕ ਪਾਸੇ ਜਦੋਂ ਮੁਲਕ ਵਿਚ ਮਹਾਤਮਾ ਗਾਂਧੀ ਦੀ ਬਰਸੀ ਮਨਾਈ ਗਈ ਤਾਂ ਅਖਿਲ ਭਾਰਤੀ ਹਿੰਦੂ ਮਹਾਸਭਾ ਨੇ 'ਕੱਟੜ ਹਿੰਦੂਤਵ' ਦੇ ਸੱਤ ਸਮਰਥਕਾਂ ਨੂੰ 'ਪੰਡਿਤ ਨੱਥੂਰਾਮ ਗੋਡਸੇ-ਨਾਨਾ ਆਪਟੇ ਭਾਰਤ ਰਤਨ' ਪੁਰਸਕਾਰ ਨਾਲ ਸਨਮਾਨਿਆ। ਮਹਾਸਭਾ ਵੱਲੋਂ ਗਾਂਧੀ ਦੀ ਹੱਤਿਆ ਦੇ ਦਿਨ ਨੂੰ 'ਸ਼ੌਰਿਆ ਦਿਵਸ' ਵਜੋਂ ਮਨਾਇਆ ਜਾਂਦਾ ਹੈ।ਐਤਵਾਰ ਨੂੰ ਪੁਰਸਕਾਰਾਂ ਦਾ ਐਲਾਨ ਕਰਦੇ ਹੋਏ ਸੱਜੇ ਪੱਖੀ ਸੰਗਠਨ ਦੇ ਉਪ ਪ੍ਰਧਾਨ ਨੇ ਕਿਹਾ, ''ਇਹ ਪਹਿਲੀ ਵਾਰ ਹੈ ਕਿ ਜਦੋਂ ਅਸੀਂ ਗੋਡਸੇ ਦੀ ਵਿਚਾਰਧਾਰਾ ਨੂੰ ਮੰਨਣ ਵਾਲੇ ਅਤੇ ਇਸ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਇਹ ਪੁਰਸਕਾਰ ਪ੍ਰਦਾਨ ਕੀਤਾ ਹੈ। ਇਸ ਵਿਚ ਮੈਡਲ ਅਤੇ ਇੱਕ ਪ੍ਰਸ਼ੰਸਾ ਪੱਤਰ ਸ਼ਾਮਲ ਹੈ।''

ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿਚ ਧਾਰਮਿਕ ਆਗੂ ਕਾਲੀਚਰਨ ਮਹਾਰਾਜ ਵੀ ਸ਼ਾਮਲ ਹੈ। ਉਸ ਨੂੰ ਮਹਾਰਾਸ਼ਟਰ ਵਿਚ 12 ਜਨਵਰੀ ਨੂੰ ਗਾਂਧੀ ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਕਰਨ ਕਾਰਨ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ ਸ਼ੁੱਕਰਵਾਰ ਨੂੰ ਥਾਣੇ ਦੀ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਸੀ। ਇੱਕ ਹੋਰ ਪੁਰਸਕਾਰ ਪ੍ਰਾਪਤਕਰਤਾ ਪੂਜਾ ਸ਼ਕੁਨ ਪਾਂਡੇ ਹੈ। ਉਸ ਨੇ 2019 ਵਿੱਚ ਗਾਂਧੀ ਦੀ ਬਰਸੀ 'ਤੇ ਉਨ੍ਹਾਂ ਦੇ ਪੁਤਲੇ 'ਤੇ ਗੋਲੀ ਚਲਾਉਣ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਪਾਂਡੇ ਨੂੰ ਕੁਝ ਦਿਨਾਂ ਬਾਅਦ ਅਲੀਗੜ੍ਹ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਸ਼ਰਮਾ ਅਨੁਸਾਰ ਬਹੁਤੇ ਪੁਰਸਕਾਰ ਹਾਸਲ ਕਰਨ ਵਾਲਿਆਂ ਨੂੰ ਇਹ ਡਾਕ ਰਾਹੀਂ ਭੇਜੇ ਜਾਣਗੇ। ਪੁਰਸਕਾਰ ਹਾਸਲ ਕਰਨ ਵਾਲਿਆਂ ਵਿਚ ਇੱਕ ਨਿਸ਼ਾਂਤ ਜਿੰਦਲ ਨੇ ਕਿਹਾ ਕਿ ਇਹ ਸ਼ਲਾਘਾ ਉਸ ਦੇ ਉਸ ਰਾਸ਼ਟਰਵਾਦ ਦਾ ਪ੍ਰਚਾਰ ਕਰਨ ਦੇ ਇਰਾਦੇ ਨੂੰ ਮਜ਼ਬੂਤ ​​ ਕਰੇਗੀ ਜਿਸ ਲਈ ਗੋਡਸੇ ਦੀ ਮੌਤ ਹੋਈ ਸੀ। -ਆਈਏਐਨਐਸ



Most Read

2024-09-23 10:31:22