Breaking News >> News >> The Tribune


ਕਰਨਾਟਕ ਕਾਂਗਰਸ ਪ੍ਰਧਾਨ ਨਾਲ ਸੂਬਾ ਮੰਤਰੀ ਦੀ ਮੁਲਾਕਾਤ ਨੇ ਨਵੀਂ ਚਰਚਾ ਛੇੜੀ


Link [2022-02-01 07:53:15]



ਬੰਗਲੁਰੂ, 31 ਜਨਵਰੀ

ਕਰਨਾਟਕ ਦੀ ਭਾਜਪਾ ਸਰਕਾਰ ਵਿਚ ਮੰਤਰੀ ਆਨੰਦ ਸਿੰਘ ਤੇ ਸੂਬਾ ਕਾਂਗਰਸ ਮੁਖੀ ਡੀ.ਕੇ. ਸ਼ਿਵਕੁਮਾਰ ਵਿਚਾਲੇ ਹੋਈ ਮੀਟਿੰਗ ਤੋਂ ਬਾਅਦ ਕਿਆਸਰਾਈਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਇਹ ਮੀਟਿੰਗ ਕਾਂਗਰਸ ਪ੍ਰਧਾਨ ਦੇ ਘਰ 'ਚ ਹੋਈ ਹੈ। ਵਿਰੋਧੀ ਧਿਰ ਕਾਂਗਰਸ ਨੇ ਹਾਲ ਹੀ ਵਿਚ ਦਾਅਵਾ ਕੀਤਾ ਸੀ ਕਿ ਸੱਤਾਧਾਰੀ ਧਿਰ ਦੇ ਕੁਝ ਆਗੂ, ਜਿਨ੍ਹਾਂ ਵਿਚ ਕੁਝ ਮੰਤਰੀ ਵੀ ਸ਼ਾਮਲ ਹਨ, ਉਨ੍ਹਾਂ ਦੇ ਸੰਪਰਕ ਵਿਚ ਹਨ। ਮੁੱਖ ਮੰਤਰੀ ਬਸਵਰਾਜ ਬੋਮਈ ਦੀ ਕੈਬਨਿਟ ਵਿਚ ਸੈਰ-ਸਪਾਟਾ ਤੇ ਵਾਤਾਵਰਨ ਬਾਰੇ ਮੰਤਰੀ ਆਨੰਦ ਅੱਜ ਪ੍ਰਾਈਵੇਟ ਕਾਰ ਵਿਚ ਕਾਂਗਰਸ ਮੁਖੀ ਦੇ ਘਰ ਗਏ। ਇਸ ਨਾਲ ਸਿਆਸੀ ਹਲਕਿਆਂ, ਖਾਸ ਕਰ ਕੇ ਭਾਜਪਾ ਅੰਦਰ ਨਵੀਂ ਚਰਚਾ ਛਿੜ ਗਈ ਹੈ। ਹਾਲਾਂਕਿ ਮੀਡੀਆ ਨੂੰ ਸ਼ਿਵਕੁਮਾਰ ਨੇ ਦੱਸਿਆ ਕਿ ਉਹ ਮੰਤਰੀ ਨੂੰ ਆਪਣੇ ਹਲਕੇ ਦੇ ਇਕ ਸੈਰ-ਸਪਾਟਾ ਪ੍ਰਾਜੈਕਟ ਲਈ ਮਿਲੇ ਸਨ। ਉਨ੍ਹਾਂ ਸਾਰੀਆਂ ਸਿਆਸੀ ਕਿਆਸਰਾਈਆਂ ਨੂੰ ਰੱਦ ਕਰ ਦਿੱਤਾ। ਜਦਕਿ ਕੁਝ ਰਿਪੋਰਟਾਂ ਮੁਤਾਬਕ ਆਨੰਦ ਸਿੰਘ ਮੁੱਖ ਮੰਤਰੀ ਦੇ ਕੁਝ ਫ਼ੈਸਲਿਆਂ ਤੋਂ ਖ਼ੁਸ਼ ਨਹੀਂ ਹਨ। ਮੁੱਖ ਮੰਤਰੀ ਨੇ ਵੀ ਇਸ ਮੁਲਾਕਾਤ ਉਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। -ਪੀਟੀਆਈ



Most Read

2024-09-23 10:26:34