Sport >> The Tribune


ਧੀਰਜ ਮਲਹੋਤਰਾ ਵੱਲੋਂ ਬੀਸੀਸੀਆਈ ਦੇ ਜਨਰਲ ਮੈਨੇਜਰ ਦੇ ਅਹੁਦੇ ਤੋਂ ਅਸਤੀਫਾ


Link [2022-02-01 05:33:48]



ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਖੇਡ ਵਿਕਾਸ ਜਨਰਲ ਮੈਨੇਜਰ ਧੀਰਜ ਮਲਹੋਤਰਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਉਨ੍ਹਾਂ ਦੇ ਆਈਪੀਐੱਲ (ਇੰਡੀਅਨ ਪ੍ਰੀਮੀਅਰ ਲੀਗ) ਦੀ ਫਰੈਂਚਾਇਜ਼ੀ ਦਿੱਲੀ ਕੈਪੀਟਲਜ਼ ਵਿਚ ਵੱਡੀ ਭੂਮਿਕਾ 'ਚ ਪਰਤਣ ਦੀ ਸੰਭਾਵਨਾ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਇਕ ਅਧਿਕਾਰੀ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਇਸ ਖ਼ਬਰ ਦੀ ਪੁਸ਼ਟੀ ਕੀਤੀ। ਇਸ ਅਧਿਕਾਰੀ ਨੇ ਦੱਸਿਆ, ''ਉਨ੍ਹਾਂ ਨੇ ਜਨਵਰੀ ਦੇ ਪਹਿਲੇ ਹਫ਼ਤੇ ਵਿਚ ਆਪਣਾ ਅਸਤੀਫਾ ਦੇ ਦਿੱਤਾ ਹੈ।'' ਮਲਹੋਤਰਾ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਪਿਛਲੇ ਸਾਲ ਫਰਵਰੀ ਵਿਚ ਭਾਰਤ ਦੇ ਸਾਬਕਾ ਖਿਡਾਰੀ ਅਤੇ ਚੋਣਕਾਰ ਸਬਾ ਕਰੀਮ ਦੀ ਜਗ੍ਹਾ ਨਿਯੁਕਤ ਕੀਤਾ ਸੀ। ਉਨ੍ਹਾਂ ਨੇ ਦਿੱਲੀ ਕੈਪੀਟਲਜ਼ ਦੇ ਮੁੱਖ ਕਾਰਕਾਰੀ ਅਧਿਕਾਰੀ (ਸੀਈਓ) ਦੇ ਰੂਪ ਵਿਚ ਕੰਮ ਕੀਤਾ ਹੈ ਅਤੇ ਇਹ ਵੀ ਪਤਾ ਲੱਗਿਆ ਹੈ ਕਿ ਉਹ ਇਕ ਵੱਡੀ ਭੂਮਿਕਾ ਵਿਚ ਫਰੈਂਚਾਇਜ਼ੀ 'ਚ ਵਾਪਸੀ ਕਰ ਸਕਦੇ ਹਨ। ਮਲਹੋਤਰਾ ਕੌਮਾਂਤਰੀ ਕ੍ਰਿਕਟ ਕੌਂਸਲ ਵਿਚ ਵੀ ਸੀਨੀਅਰ ਅਹੁਦਿਆਂ 'ਤੇ ਰਹਿ ਚੁੱਕੇ ਹਨ। -ਪੀਟੀਆਈ



Most Read

2024-09-20 13:36:12