Sport >> The Tribune


ਸ਼ੇਖੀਆਂ ਨਾ ਮਾਰੋ, ਇਹ ਪਛਤਾਵੇ ਅਤੇ ਬਦਲਾਅ ਦਾ ਸਮਾਂ: ਚਿਦੰਬਰਮ


Link [2022-02-01 05:33:48]



ਨਵੀਂ ਦਿੱਲੀ, 31 ਜਨਵਰੀ

ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਆਰਥਿਕ ਸਰਵੇਖਣ ਪੇਸ਼ ਕੀਤੇ ਜਾਣ ਮਗਰੋਂ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਇਹ ਸਮਾਂ 'ਪਛਤਾਵੇ ਅਤੇ ਬਦਲਾਅ' ਦਾ ਹੈ ਨਾ ਕੇ ਸ਼ੇਖੀਆਂ ਮਾਰਨ ਜਾਂ ਪੁਰਾਣੀਆਂ ਗੱਲਾਂ 'ਤੇ ਚੱਲਣ ਦਾ। ਉਨ੍ਹਾਂ ਕਿਹਾ ਕਿ ਆਰਥਿਕ ਸਰਵੇਖਣ ਤੋਂ ਪਤਾ ਲਗਦਾ ਹੈ ਕਿ ਮਹਾਮਾਰੀ ਦੇ ਦੋ ਸਾਲਾਂ ਮਗਰੋਂ ਅਰਥਚਾਰਾ ਪੁਰਾਣੇ ਪੱਧਰ 'ਤੇ ਪਹੁੰਚਿਆ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਇਨ੍ਹਾਂ ਦੋ ਸਾਲਾਂ 'ਚ ਲੋਕ ਕਮਜ਼ੋਰ ਹੋ ਗਏ, ਲੱਖਾਂ ਨੌਕਰੀਆਂ ਚਲੀਆਂ ਗਈਆਂ, 84 ਫ਼ੀਸਦੀ ਘਰਾਂ ਨੂੰ ਆਮਦਨ ਦਾ ਨੁਕਸਾਨ ਹੋਇਆ, 4.6 ਕਰੋੜ ਲੋਕਾਂ ਨੂੰ ਗਰੀਬੀ ਵੱਲ ਧੱਕ ਦਿੱਤਾ ਗਿਆ ਅਤੇ ਭਾਰਤ ਹੁਣ ਆਲਮੀ ਭੁੱਖਮਰੀ ਸੂਚਕ ਅੰਕ 'ਚ 116 ਮੁਲਕਾਂ 'ਚੋਂ 104ਵੇਂ ਦਰਜੇ 'ਤੇ ਹੈ। -ਪੀਟੀਆਈ



Most Read

2024-09-20 13:53:33