Breaking News >> News >> The Tribune


ਭਾਰਤ ਕਰੋਨਾ ਰੋਕੂ ਟੀਕਾਕਰਨ ਵਾਲੇ ਮੋਹਰੀ ਦੇਸ਼ਾਂ ਵਿੱਚ ਸ਼ਾਮਲ: ਕੋਵਿੰਦ


Link [2022-01-31 10:53:46]



ਨਵੀਂ ਦਿੱਲੀ, 31 ਜਨਵਰੀ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਰੋਨਾ ਮਹਮਾਰੀ ਖ਼ਿਲਾਫ਼ ਕੋਸ਼ਿਸ਼ਾਂ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤ ਕਰੋਨਾ ਰੋਕੂ ਟੀਕਾਕਰਨ ਵਾਲੇ ਮੋਹਰੀ ਦੇਸ਼ਾਂ ਵਿੱਚ ਸ਼ਾਮਲ ਹੈ। ਰਾਸ਼ਟਰਪਤੀ ਨੇ ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਦਿਆਂ ਕਰਦਿਆਂ ਕਿਹਾ, ''ਅਸੀਂ ਰਿਕਾਰਡ ਸਮੇਂ ਵਿੱਚ ਕਰੋਨਾ ਰੋਕੂ ਟੀਕਿਆਂ ਦੀਆਂ 150 ਕਰੋੜ ਖੁਰਾਕਾਂ ਲਾਈਆਂ ਹਨ, ਅਤੇ 70 ਫੀਸਦੀ ਤੋਂ ਵੱਧ ਲੋਕਾਂ ਨੂੰ ਦੋਵੇਂ ਖੁਰਾਕਾਂ ਲਾਈਆਂ ਚੁੱਕੀਆਂ ਹਨ।'' ਉਨ੍ਹਾਂ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਆਯੂਸ਼ਮਾਨ ਭਾਰਤ ਸਿਹਤ ਬੁਨਿਆਦੀ ਢਾਂਚਾ ਮਿਸ਼ਨ ਦੇਸ਼ ਨੂੰ ਭਵਿੱਖ ਵਿੱਚ ਸਿਹਤ ਸੰਕਟ ਲਈ ਤਿਆਰ ਕਰੇਗਾ। ਰਾਸ਼ਟਰਪਤੀ ਕੋਵਿੰਦ ਨੇ ਸੰਸਦ ਦੇ ਸੈਂਟਰਲ ਹਾਲ ਵਿੱਚ ਆਪਣੇ ਸੰਬੋਧਨ ਵਿੱਚ ਕਿਹਾ, ''ਹਰ ਘਰ ਜਲ' ਯੋਜਨਾ ਦੇ ਤਹਿਤ ਛੇ ਕਰੋੜ ਤੋਂ ਵੱਧ ਦਿਹਾਤੀ ਘਰਾਂ ਨੂੰ ਟੂਟੀਆਂ ਤੋਂ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ। ਦੇਸ਼ ਦਾ ਕੁੱਲ ਖੇਤੀ ਨਿਰਯਾਤ 2020-21 ਵਿੱਚ 25 ਫ਼ੀਸਦੀ ਵਧ ਕੇ 3 ਲੱਖ ਕਰੋੜ ਹੋ ਗਿਆ ਹੈ। ਕਰੋਨਾ ਮਹਾਮਾਰੀ ਦੇ ਬਾਵਜੂਦ, ਕਿਸਾਨਾਂ ਨੇ 2020-21 ਵਿੱਚ 300 ਮਿਲੀਅਨ ਟਨ ਅਨਾਜ ਦਾ ਉਤਪਾਦਨ ਕੀਤਾ ਹੈ। ਸਰਕਾਰ ਨੇ 433 ਲੱਖ ਟਨ ਤੋਂ ਵੱਧ ਕਣਕ ਦੀ ਖ਼ਰੀਦ ਕੀਤੀ, ਅਤੇ 50 ਲੱਖ ਤੋਂ ਵੱਧ ਕਿਸਾਨਾਂ ਨੂੰ ਫਾਇਦਾ ਹੋਇਆ ਹੈ।'' ਉਨ੍ਹਾਂ ਨੇ ਪਿਛਲੇ ਇੱਕ ਵਰ੍ਹੇ ਵਿੱਚ ਖੇਤੀ ਖੇਤਰ ਵਿੱਚ ਹੋਏ ਵਿਕਾਸ ਦੇਸ਼ ਦੇ ਛੋਟੇ ਕਿਸਾਨਾਂ ਦਿੱਤਾ, ਜਿਹੜੇ ਦੇਸ਼ੇ ਦੇ ਕੁੱਲ ਕਿਸਾਨਾਂ ਦਾ 80 ਫ਼ੀਸਦੀ ਬਣਦੇ ਹਨ। ਪੀਟੀਆਈ



Most Read

2024-09-23 12:20:44