Breaking News >> News >> The Tribune


ਟੈਲੀਕਾਮ ਕੰਪਨੀਆਂ ਨੂੰ ਹੁਣ ਦੋ ਸਾਲ ਸਾਂਭ ਕੇ ਰੱਖਣਾ ਪਏਗਾ ਕਾਲ ਰਿਕਾਰਡ


Link [2022-01-31 05:14:05]



ਨਵੀਂ ਦਿੱਲੀ, 30 ਜਨਵਰੀ

ਸਰਕਾਰ ਨੇ ਕੌਮਾਂਤਰੀ ਫੋਨ ਕਾਲਾਂ, ਸੈਟੇਲਾਈਟ ਕਾਲਾਂ, ਕਾਨਫਰੰਸ ਕਾਲਾਂ ਤੇ ਆਮ ਨੈੱਟਵਰਕਾਂ/ਇੰਟਰਨੈੱਟ ਉਤੇ ਭੇਜੇ ਗਏ ਸੁਨੇਹਿਆਂ (ਮੈਸੇਜ) ਨੂੰ ਘੱਟੋ-ਘੱਟ ਦੋ ਸਾਲਾਂ ਦੇ ਸਮੇਂ ਲਈ ਸਟੋਰ ਕਰ ਕੇ ਰੱਖਣਾ ਜ਼ਰੂਰੀ ਕਰ ਦਿੱਤਾ ਹੈ। ਇਸ ਸਬੰਧੀ ਟੈਲੀਕਾਮ ਵਿਭਾਗ ਨੇ ਕੰਪਨੀਆਂ ਨੂੰ ਹੁਕਮ ਜਾਰੀ ਕੀਤਾ ਹੈ। ਪਿਛਲੇ ਸਾਲ ਦਸੰਬਰ ਵਿਚ 'ਯੂਨੀਫਾਈਡ ਲਾਇਸੈਂਸ' (ਯੂਐਲ) ਵਿਚ ਸੋਧ ਮਗਰੋਂ ਇਹ ਕਦਮ ਚੁੱਕਿਆ ਗਿਆ ਹੈ। ਇਸ ਤੋਂ ਪਹਿਲਾਂ ਇਹ ਸਭ ਇਕ ਸਾਲ ਤੱਕ ਸਾਂਭ ਕੇ ਰੱਖਣਾ ਜ਼ਰੂਰੀ ਸੀ। ਯੂਐਲ ਧਾਰਕ ਕੰਪਨੀਆਂ ਜਿਵੇਂ ਕਿ ਭਾਰਤੀ ਏਅਰਟੈੱਲ, ਰਿਲਾਇੰਸ ਜੀਓ, ਵੋਡਾਫੋਨ ਆਈਡੀਆ, ਬੀਐੱਸਐਨਐਲ ਸੈਟੇਲਾਈਟ ਫੋਨ ਸੇਵਾ ਨੂੰ ਛੱਡ ਬਾਕੀ ਹਰ ਤਰ੍ਹਾਂ ਦੀ ਟੈਲੀਕਾਮ ਸੇਵਾ ਮੁਹੱਈਆ ਕਰਵਾਉਂਦੀਆਂ ਹਨ। ਸਰਕਾਰ ਨੇ ਕਿਹਾ ਹੈ ਕਿ ਲਾਇਸੈਂਸ ਧਾਰਕ ਆਪਣੇ ਨੈੱਟਵਰਕ ਉਤੇ ਹੋਏ ਸੰਚਾਰ ਨਾਲ ਸਬੰਧਤ ਸਾਰਾ ਵਪਾਰਕ ਰਿਕਾਰਡ, ਕਾਲ ਡੇਟਾ ਰਿਕਾਰਡ, ਐਕਸਚੇਂਜ ਡਿਟੇਲ ਰਿਕਾਰਡ, ਆਈਪੀ ਡਿਟੇਲ ਰਿਕਾਰਡ ਦੋ ਸਾਲ ਤੱਕ ਸਾਂਭ ਕੇ ਰੱਖਣਗੇ। ਸੁਰੱਖਿਆ ਕਾਰਨਾਂ ਕਰ ਕੇ ਅਜਿਹਾ ਕੀਤਾ ਜਾਵੇਗਾ ਤੇ ਇਸ ਤੋਂ ਬਾਅਦ ਇਹ ਖ਼ਤਮ ਕੀਤਾ ਜਾ ਸਕਦਾ ਹੈ। ਜੇਕਰ ਅਥਾਰਿਟੀ ਨੇ ਕੋਈ ਰਿਕਾਰਡ ਸਾਂਭਣ ਲਈ ਕਿਹਾ ਹੈ ਤਾਂ ਇਹ ਦੋ ਸਾਲਾਂ ਬਾਅਦ ਵੀ ਰੱਖਣਾ ਪਵੇਗਾ। ਨਵੀਂ ਸੋਧ ਟਾਟਾ ਕਮਿਊਨਿਕੇਸ਼ਨਜ਼, ਸਿਸਕੋ ਵੈੱਬਐਕਸ, ਏਟੀਐਂਡਟੀ ਗਲੋਬਲ ਨੈੱਟਵਰਕ ਉਤੇ ਵੀ ਲਾਗੂ ਹੋਵੇਗੀ। -ਪੀਟੀਆਈ



Most Read

2024-09-23 12:22:04