Breaking News >> News >> The Tribune


ਸ਼ਿਵ ਸੈਨਾ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਗੈਰਕਾਨੂੰਨੀ ਢੰਗ ਨਾਲ ਰੱਦ ਹੋਈਆਂ: ਰਾਊਤ


Link [2022-01-31 05:14:05]



ਮੁੰਬਈ: ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਅੱਜ ਦੋਸ਼ ਲਾਇਆ ਕਿ ਯੂਪੀ ਵਿਚ ਪਾਰਟੀ ਤੇ ਛੇ-ਸੱਤ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ 'ਗੈਰਕਾਨੂੰਨੀ' ਢੰਗ ਨਾਲ ਰੱਦ ਕਰ ਦਿੱਤੀਆਂ ਗਈਆਂ ਹਨ। ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਰਾਊਤ ਨੇ ਕਿਹਾ ਕਿ ਉਹ ਇਸ ਬਾਰੇ ਚੋਣ ਕਮਿਸ਼ਨ ਨੂੰ ਮਿਲਣਗੇ ਤੇ ਸਾਰੇ ਲੋੜੀਂਦੇ ਕਾਗਜ਼ ਦਾਖਲ ਕਰਨਗੇ। ਰਾਊਤ ਨੇ ਦੋਸ਼ ਲਾਇਆ ਕਿ ਨੌਇਡਾ, ਬਿਜਨੌਰ ਤੇ ਮੇਰਠ ਵਿਚ ਛੇ-ਸੱਤ ਹਲਕਿਆਂ ਦੇ ਸ਼ਿਵ ਸੈਨਾ ਉਮੀਦਵਾਰਾਂ ਦੀਆਂ ਚੋਣ ਨਾਮਜ਼ਦਗੀਆਂ ਸਬੰਧਤ ਮੈਜਿਸਟਰੇਟਾਂ ਨੇ ਆਪਣੀ ਤਾਕਤ ਦੀ ਦੁਰਵਰਤੋਂ ਕਰ ਕੇ ਰੱਦ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੇ ਦਬਾਅ ਵਿਚ ਆ ਕੇ ਅਜਿਹਾ ਕੀਤਾ ਹੈ ਤਾਂ ਕਿ ਪਾਰਟੀ ਨੂੰ ਯੂਪੀ ਵਿਚ ਪੈਰ ਪਸਾਰਨ ਤੋਂ ਰੋਕਿਆ ਜਾ ਸਕੇ। -ਪੀਟੀਆਈ



Most Read

2024-09-23 12:28:22