Breaking News >> News >> The Tribune


ਭਾਜਪਾ ਸਰਕਾਰ ’ਚ ‘ਮਹਿੰਗਾਈ’ ਦਾ ਮੁੱਦਾ ਉਜਾਗਰ ਕਰਨ ਲਈ ਕਿਤਾਬਚਾ ਜਾਰੀ ਕਰੇਗੀ ਕਾਂਗਰਸ


Link [2022-01-31 05:14:05]



ਨਵੀਂ ਦਿੱਲੀ, 30 ਜਨਵਰੀ

ਕਾਂਗਰਸ ਸੋਮਵਾਰ ਨੂੰ ਮਹਿੰਗਾਈ ਦੇ ਮੁੱਦੇ ਨੂੰ ਉਜਾਗਰ ਕਰਨ ਅਤੇ 'ਭਾਜਪਾ ਮਹਿੰਗਾਈ ਲਿਆਈ' ਸਿਰਲੇਖ ਵਾਲਾ ਇਕ ਕਿਤਾਬਚਾ ਚੋਣਾਂ ਵਾਲੇ ਸੂਬਿਆਂ ਵਿੱਚ ਜਾਰੀ ਕਰੇਗੀ। ਕਾਂਗਰਸ ਲੜੀਵਾਰ ਪ੍ਰੈਸ ਕਾਨਫਰੰਸਾਂ ਰਾਹੀਂ ਮਹਿੰਗਾਈ ਕਾਰਨ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਵੱਲ ਧਿਆਨ ਆਕਰਸ਼ਿਤ ਕਰੇਗੀ ਅਤੇ ਇਸ ਲਈ ਕੇਂਦਰ ਨੂੰ ਜ਼ਿੰਮੇਵਾਰ ਠਹਿਰਾਏਗੀ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਲਖਨਊ, ਭੂਪੇਸ਼ ਬਘੇਲ ਚੰਡੀਗੜ੍ਹ ਅਤੇ ਪ੍ਰਿਥਵੀ ਰਾਜ ਚੱਵਾਨ ਗੋਆ ਵਿੱਚ ਪ੍ਰੈਸ ਕਾਨਫਰੰਸ ਕਰਨਗੇ। ਇਸੇ ਤਰ੍ਹਾਂ ਦਿਗਵਿਜੈ ਸਿੰਘ ਜਲੰਧਰ, ਸਚਿਨ ਪਾਇਲਟ ਦੇਹਰਾਦੂਨ, ਹਾਰਦਿਕ ਪਟੇਲ ਮੇਰਠ ਅਤੇ ਸੁਪ੍ਰਿਯਾ ਸ੍ਰੀਨੇਤ ਵਾਰਾਣਸੀ ਵਿੱਚ ਪ੍ਰੈੱਸ ਕਾਨਫਰੰਯ ਕਰਨਗੇ। ਕਾਂਗਰਸ ਕਮੇਟੀ ਦੇ ਸਕੱਤਰ ਪ੍ਰਵੀਣ ਝਾਅ ਨੇ ਦੱਸਿਆ, ''ਦੇਸ਼ਵਾਸੀ ਮਹਿੰਗਾਈ ਤੋਂ ਪ੍ਰੇਸ਼ਾਨ ਹਨ ਅਤੇ ਭਾਜਪਾ ਆਨੰਦ ਲੈ ਰਹੀ ਹੈ। ਮਹਿੰਗਾਈ ਅਤੇ ਘਟ ਰਹੀ ਆਮਦਨ ਦੀ ਦੋਹਰੀ ਮਾਰ ਨੇ ਲੋਕਾਂ ਦਾ ਜੀਣਾ ਮੁਸ਼ਕਲ ਕਰ ਦਿੱਤਾ ਹੈ। ਮਹਿੰਗਾਈ ਨੇ ਲੋਕਾਂ ਦਾ ਕਚੂੰਮਰ ਕੱਢ ਦਿੱਤਾ ਹੈ ਅਤੇ ਪਰਿਵਾਰਾਂ ਦਾ ਬਜਟ ਵਿਗਾੜ ਦਿੱਤਾ ਹੈ।'' ਪਾਰਟੀ ਦੇ ਇਕ ਬਿਆਨ ਅਨੁਸਾਰ ਕਾਂਗਰਸ ਇਸ ਵੱਲ ਲੋਕਾਂ ਦਾ ਧਿਆਨ ਆਕਰਸ਼ਿਤ ਕਰੇਗੀ ਕਿ ਥੋਕ ਮੁੱਲ ਸੂਚਕਾਂਕ ਭਾਜਪਾ ਸ਼ਾਸਨ ਵਿੱਚ 12 ਸਾਲਾਂ ਦੇ ਸਿਖਰਲੇ ਸਥਾਨ 'ਤੇ ਪਹੁੰਚ ਗਿਆ ਹੈ। ਪੈਟਰੋਲ ਅਤੇ ਡੀਜ਼ਲ 'ਤੇ ਬਹੁਤ ਜ਼ਿਆਦਾ ਉਤਪਾਦ ਟੈਕਸ ਹੈ। ਜ਼ਿਕਰਯੋਗ ਹੈ ਕਿ ਇਹ ਤੀਜਾ ਕਿਤਾਬਾ ਹੈ, ਜਿਹੜਾ ਕਾਂਗਰਸ ਚੋਣਾਂ ਵਾਲੇ ਸੂਬਿਆਂ ਵਿੱਚ ਜਾਰੀ ਕਰੇਗੀ। -ਏਜੰਸੀ



Most Read

2024-09-23 12:27:33