Breaking News >> News >> The Tribune


ਭਾਜਪਾ ਸਰਕਾਰ ਦੀ ਤਰਜੀਹ ਨਾਗਰਿਕਾਂ ਦੀ ਜਾਸੂਸੀ: ਪ੍ਰਿਯੰਕਾ


Link [2022-01-31 01:55:53]



ਨਵੀਂ ਦਿੱਲੀ, 30 ਜਨਵਰੀ

ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਰੁਜ਼ਗਾਰ ਦੇ ਮੁੱਦੇ 'ਤੇ ਐਤਵਾਰ ਨੂੰ ਕੇਂਦਰ 'ਤੇ ਹਮਲਾ ਬੋਲਦਿਆਂ ਕਿਹਾ ਕਿ ਇਸ ਦੀ ਤਰਜੀਹ ਨਾਗਰਿਕਾਂ ਦੀ 'ਜਾਸੂਸੀ' ਹੈ, ਜਦੋਂ ਕਿ ਇਸ ਦੀ ਤਰਜੀਹ ਨੌਜਵਾਨਾਂ ਲਈ ਨੌਕਰੀਆਂ ਹੋਣੀਆਂ ਚਾਹੀਦੀਆਂ ਹਨ। ਕਾਂਗਰਸ ਆਗੂ ਦੀ ਇਹ ਟਿੱਪਣੀ ਉਸ ਰਿਪੋਰਟ ਬਾਅਦ ਆਈ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦੇਸ਼ ਵਿਚ 3.03 ਕਰੋੜ ਬੇਰੁਜ਼ਗਾਰ ਨੌਜਵਾਨ ਹਨ। ਕਾਂਗਰਸ ਜਨਰਲ ਸਕੱਤਰ ਨੇ ਪੈਗਾਸਸ ਜਾਸੂਸੀ ਮੁੱਦੇ 'ਤੇ ਸਰਕਾਰ 'ਤੇ ਇਹ ਦੋਸ਼ ਲਾਇਆ। ਪ੍ਰਿਯੰਕਾ ਗਾਂਧੀ ਨੇ ਹਿੰਦੀ ਵਿੱਚ ਕੀਤੇ ਇੱਕ ਟਵੀਟ ਵਿੱਚ ਕਿਹਾ, 'ਦੇਸ਼ ਨੂੰ ਨੌਜਵਾਨਾਂ ਲਈ ਇੱਕ ਏਜੰਡੇ ਦੀ ਲੋੜ ਹੈ। ਨੌਜਵਾਨਾਂ ਦੇ ਰੁਜ਼ਗਾਰ ਲਈ ਇੱਕ ਰੋਡਮੈਪ ਦੀ ਲੋੜ ਹੈ।''-ਏਜੰਸੀ



Most Read

2024-09-23 12:21:16