Sport >> The Tribune


ਆਸਟਰੇਲੀਅਨ ਓਪਨ: ਬਾਰਟੀ ਨੇ ਜਿੱਤਿਆ ਖ਼ਿਤਾਬ


Link [2022-01-30 10:53:43]



ਮੈਲਬਰਨ, 29 ਜਨਵਰੀ

ਐਸ਼ ਬਾਰਟੀ ਨੇ ਆਸਟਰੇਲੀਅਨ ਓਪਨ ਦੇ ਫਾਈਨਲ ਵਿਚ ਸ਼ਨਿਚਰਵਾਰ ਨੂੰ ਅਮਰੀਕਾ ਦੀ ਡੇਨੀਅਲ ਕੋਲਿਨਜ਼ ਨੂੰ 6-3, 7-6 ਨਾਲ ਹਰਾ ਕੇ ਮੇਜ਼ਬਾਨ ਦੇਸ਼ ਦਾ ਇੱਥੇ ਮਹਿਲਾ ਸਿੰਗਲਜ਼ ਖ਼ਿਤਾਬ ਦਾ 44 ਸਾਲਾਂ ਦਾ ਇੰਤਜ਼ਾਰ ਖ਼ਤਮ ਕੀਤਾ।

ਸਿਖ਼ਰਲਾ ਦਰਜਾ ਪ੍ਰਾਪਤ ਬਾਰਟੀ ਨੂੰ ਪਹਿਲਾ ਸੈੱਟ ਜਿੱਤਣ ਵਿਚ ਕੋਈ ਪ੍ਰੇਸ਼ਾਨੀ ਨਹੀਂ ਹੋਈ। ਉਸ ਨੇ ਇਸ ਸੈੱਟ ਨੂੰ ਇਕ ਸਰਵਿਸ ਬਰੇਕ ਨਾਲ ਜਿੱਤ ਲਿਆ ਪਰ ਦੂਜੇ ਸੈੱਟ ਦੇ ਦੂਸਰੇ ਤੇ ਛੇਵੇਂ ਗੇਮ ਵਿਚ ਸਰਵਿਸ ਗੁਆਉਣ ਤੋਂ ਬਾਅਦ ਉਹ 1-5 ਨਾਲ ਪੱਛੜ ਗਈ ਸੀ। ਅਮਰੀਕਾ ਦੀ 27ਵਾਂ ਦਰਜਾ ਪ੍ਰਾਪਤ ਕੋਲਿਨਜ਼ ਕੋਲ ਇਸ ਸੈੱਟ ਨੂੰ ਜਿੱਤਣ ਦੇ ਦੋ ਮੌਕੇ ਸਨ ਪਰ ਦੋਵੇਂ ਵਾਰ ਉਸ ਦੀ ਸਰਵਿਸ ਟੁੱਟ ਗਈ। ਬਾਰਟੀ ਨੇ ਇਸ ਦੌਰਾਨ ਵਾਪਸੀ ਕਰਦੇ ਹੋਏ ਅਗਲੇ ਛੇ ਵਿੱਚੋਂ ਪੰਜ ਗੇਮ ਜਿੱਤ ਕੇ ਸਕੋਰ 6-6 ਨਾਲ ਬਰਾਬਰ ਕੀਤਾ ਅਤੇ ਫਿਰ ਟਾਈਬਰੇਕਰ ਵਿਚ ਵੀ ਕੋਲਿਨਜ਼ ਖ਼ਿਲਾਫ਼ ਆਪਣਾ ਦਬਦਬਾ ਕਾਇਮ ਰੱਖਿਆ। ਬਾਰਟੀ 1980 ਵਿਚ ਵੈਂਡੀ ਟਰਨਬੁਲ ਤੋਂ ਬਾਅਦ ਆਸਟਰੇਲੀਅਨ ਓਪਨ ਦੇ ਸਿੰਗਲਜ਼ ਫਾਈਨਲ 'ਚ ਪਹੁੰਚਣ ਵਾਲੀ ਪਹਿਲੀ ਆਸਟਰੇਲਿਆਈ ਮਹਿਲਾ ਬਣੀ ਸੀ। ਉਹ 1978 ਵਿਚ ਕ੍ਰਿਸ ਓ'ਨੀਲ ਤੋਂ ਬਾਅਦ ਪਹਿਲੀ ਆਸਟਰੇਲਿਆਈ ਮਹਿਲਾ ਚੈਂਪੀਅਨ ਹੈ। ਇਸ ਖਿਡਾਰਨ ਦਾ ਇਹ ਤੀਜਾ ਪ੍ਰਮੁੱਖ ਖ਼ਿਤਾਬ ਹੈ। ਉਹ ਇਸ ਹਾਰਡ ਕੋਰਟ ਤੋਂ ਪਹਿਲਾਂ ਪਿਛਲੇ ਸਾਲ ਵਿੰਬਲਡਨ ਵਿਚ ਘਾਹ ਦੇ ਕੋਰਟ 'ਤੇ ਅਤੇ 2019 ਵਿਚ ਫਰੈਂਚ ਓਪਨ 'ਚ ਕਲੇਅ ਕੋਰਟ 'ਤੇ ਚੈਂਪੀਅਨ ਬਣੀ ਸੀ। -ੲੇਪੀ



Most Read

2024-09-20 13:54:39