Breaking News >> News >> The Tribune


ਭਾਰਤ-ਇਜ਼ਰਾਈਲ ਸਬੰਧਾਂ ਨੂੰ ਅਗਲੇ ਪੜਾਅ ਵੱਲ ਲਿਜਾਣ ਦਾ ਬਿਹਤਰੀਨ ਸਮਾਂ: ਮੋਦੀ


Link [2022-01-30 08:13:13]



ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਦੁਨੀਆ 'ਚ ਹੋ ਰਹੇ ਅਹਿਮ ਬਦਲਾਵਾਂ ਦੇ ਮੱਦੇਨਜ਼ਰ ਭਾਰਤ ਅਤੇ ਇਜ਼ਰਾਈਲ ਦੇ ਆਪਸੀ ਸਬੰਧਾਂ ਦਾ ਮਹੱਤਵ ਹੋਰ ਵਧ ਗਿਆ ਹੈ ਅਤੇ ਦੋਵੇਂ ਮੁਲਕਾਂ ਵਿਚਕਾਰ ਸਹਿਯੋਗ ਦੇ ਨਵੇਂ ਟੀਚੇ ਤੈਅ ਕਰਨ ਦਾ ਇਸ ਤੋਂ ਵਧੀਆ ਮੌਕਾ ਹੋਰ ਨਹੀਂ ਹੋ ਸਕਦਾ ਹੈ। ਭਾਰਤ ਅਤੇ ਇਜ਼ਰਾਈਲ ਵਿਚਕਾਰ ਕੂਟਨੀਤਕ ਸਬੰਧਾਂ ਦੀ 30ਵੀਂ ਵਰ੍ਹੇਗੰਢ ਮੌਕੇ ਪ੍ਰਧਾਨ ਮੰਤਰੀ ਨੇ ਵਿਸ਼ੇਸ਼ ਵੀਡੀਓ ਸੁਨੇਹੇ 'ਚ ਇਹ ਵੀ ਉਮੀਦ ਜਤਾਈ ਕਿ ਇਜ਼ਰਾਈਲ ਨਾਲ ਭਾਰਤ ਦੀ ਦੋਸਤੀ ਆਉਣ ਵਾਲੇ ਦਹਾਕਿਆਂ 'ਚ ਆਪਸੀ ਸਹਿਯੋਗ ਦੇ ਨਵੇਂ ਰਿਕਾਰਡ ਬਣਾਉਂਦੀ ਰਹੇਗੀ। ਉਨ੍ਹਾਂ ਕਿਹਾ,''ਸਾਡੇ ਲੋਕਾਂ ਵਿਚਕਾਰ ਸਦੀਆਂ ਤੋਂ ਗੂੜ੍ਹਾ ਸਬੰਧ ਰਿਹਾ ਹੈ, ਜਿਵੇਂ ਕਿ ਭਾਰਤ ਦਾ ਮੂਲ ਸੁਭਾਅ ਰਿਹਾ ਹੈ, ਸੈਂਕੜੇ ਸਾਲਾਂ ਤੋਂ ਸਾਡਾ ਯਹੂਦੀ ਫਿਰਕਾ ਭਾਰਤੀ ਸਮਾਜ 'ਚ ਬਿਨਾਂ ਕਿਸੇ ਵਿਤਕਰੇ ਦੇ ਸੁਖਾਵੇਂ ਮਾਹੌਲ 'ਚ ਰਿਹਾ ਹੈ ਅਤੇ ਉਸ ਨੇ ਸਾਡੀ ਵਿਕਾਸ ਯਾਤਰਾ 'ਚ ਅਹਿਮ ਯੋਗਦਾਨ ਦਿੱਤਾ ਹੈ।'' ਪ੍ਰਧਾਨ ਮੰਤਰੀ ਦਾ ਇਹ ਸੰਬੋਧਨ ਅਜਿਹੇ ਸਮੇਂ 'ਚ ਹੋਇਆ ਹੈ ਜਦੋਂ ਅਮਰੀਕੀ ਅਖ਼ਬਾਰ ਨਿਊ ਯਾਰਕ ਟਾਈਮਜ਼ ਵੱਲੋਂ ਪੈਗਾਸਸ ਬਾਰੇ ਨਸ਼ਰ ਕੀਤੀ ਗਈ ਰਿਪੋਰਟ ਨਾਲ ਭਾਰਤੀ ਸਿਆਸਤ ਭਖ ਗਈ ਹੈ। -ਪੀਟੀਆਈ



Most Read

2024-09-23 14:32:02